ਅਕਸ਼ੈ ਕੁਮਾਰ ਦੀ ਫ਼ਿਲਮ ਪੈਡਮੈਨ ਦਾ ਵੱਡੇ ਪਰਦੇ ‘ਤੇ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ: ਅਕਸ਼ੈ ਕੁਮਾਰ ਦੀ ਫ਼ਿਲਮ ਪੈਡਮੈਨ ਨੇ ਪਹਿਲੇ ਦਿਨ ਤੋਂ ਹੀ ਵੱਡੇ ਪਰਦੇ ‘ਤੇ ਸ਼ਾਨਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਅਕਸ਼ੈ ਕੁਮਾਰ ਦੀ ਫ਼ਿਲਮ ਪੈਡਮੈਨ ਸ਼ੁੱਕਰਵਾਰ ਰਿਲੀਜ਼ ਹੋਈ ਅਤੇ ਰਿਕਾਰਡ ਬਣਾ ਦਿੱਤਾ। ਇਹ ਪਹਿਲੀ ‘ਪੀਰੀਅਡਸ ਬੇਸਡ’ ਫ਼ਿਲਮ ਹੈ। ਇਹ ਔਰਤਾਂ ਦੀ ਮਾਹਵਾਰੀ ਬਾਰੇ ਪੁਰਾਣੀ ਸੋਚ ‘ਤੇ ਤਕੜੀ ਸੱਟ ਮਾਰਨ ਵਾਲੀ ਫ਼ਿਲਮ ਹੈ। ਇਸ ਵਿੱਚ ਸੈਨੇਟਰੀ ਪੈਡ ਦਾ ਮੁੱਦਾ ਚੁੱਕਿਆ ਗਿਆ ਹੈ। ਪੈਡਮੈਨ ਨੂੰ ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਮਾਹਰਾਂ ਨੇ ਵੀ ਪਸੰਦ ਕੀਤਾ ਹੈ। ਛੋਟੇ ਬਜਟ ਦੀ ਇਹ ਫ਼ਿਲਮ ਮੁੜ ਰਿਕਾਰਡ ਬਣਾਉਣ ਲਈ ਤਿਆਰ ਹੈ। ਪਹਿਲੇ ਦਿਨ ਫ਼ਿਲਮ ਨੇ ਕਰੀਬ 10 ਕਰੋੜ ਰੁਪਏ ਦੀ ਕਮਾਈ ਕੀਤੀ। ਫ਼ਿਲਮ ਸਿਰਫ਼ 20 ਕਰੋੜ ਰੁਪਏ ਵਿੱਚ ਬਣੀ ਹੈ। ਇਸ ਹਿਸਾਬ ਨਾਲ ਫ਼ਿਲਮ ਸਿਰਫ਼ ਦੋ ਦਿਨ ਵਿੱਚ ਹੀ ਆਪਣਾ ਬਜਟ ਪੂਰਾ ਕਰ ਲਵੇਗੀ। ਫ਼ਿਲਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੀਕੈਂਡ ਦਾ ਵੀ ਫ਼ਿਲਮ ਨੂੰ ਕਾਫ਼ੀ ਫ਼ਾਇਦਾ ਹੋਣ ਵਾਲਾ ਹੈ। ਇਸ ਦੌਰਾਨ ਫ਼ਿਲਮ ਚੰਗੀ ਕਮਾਈ ਕਰ ਲਵੇਗੀ।

Be the first to comment

Leave a Reply