ਅਕਾਲੀਆਂ ਨੇ ਖੋਲ੍ਹਿਆ ਸਰਕਾਰ ਵਿਰੁੱਧ ਮੋਰਚਾ

ਬਟਾਲਾ,- ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਉਂਦੇ ਹੋਏ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਅੱਜ ਖੋਲ੍ਹੇ ਗਏ ਇਸ ਮੋਰਚੇ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਸਾਬਕਾ ਕੈਬਨਿਟ ਮੰਤਰੀਆਂ, ਸਾਬਕਾ ਮੁੱਖ ਸੰਸਦੀ ਸਕੱਤਰਾਂ, ਮੌਜੂਦਾ ਤੇ ਸਾਬਕਾ ਵਿਧਾਇਕਾਂ ਦੀ ਅਗਵਾਈ ਹੇਠ ਪੰਜਾਬ ਦਾ ਪਹਿਲਾ ਸੂਬਾ ਪੱਧਰੀ ਧਰਨਾ ਅਜਨਾਲਾ ਬੱਸ ਸਟੈਂਡ ਦੇ ਨੇੜਿਓਂ ਲੰਘਦੇ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਮੁੱਖ ਮਾਰਗ ‘ਤੇ ਸਾਈਂ ਮੰਦਰ ਕੋਲ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਦੌਰਾਨ ਅਕਾਲੀਆਂ ਨੇ ਵਰ੍ਹਦੇ ਮੀਂਹ ਵਿਚ ਲਗਾਤਾਰ ਕਰੀਬ 4 ਘੰਟੇ ਚੱਕਾ ਜਾਮ ਕਰਦਿਆਂ ਆਵਜਾਈ ਠੱਪ ਰੱਖੀ ਅਤੇ ਮੌਜੂਦਾ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਉਜਾਗਰ ਕਰਦਿਆਂ ਖੁੱਲ੍ਹ ਕੇ ਨਾਅਰੇਬਾਜ਼ੀ ਕਰ ਕੇ ਮੁਜ਼ਾਹਰਾ ਕੀਤਾ।
ਐੱਸ. ਡੀ. ਐੱਮ. ਅਤੇ ਐੱਸ. ਪੀ. ਡੀ. ਦਿਹਾਤੀ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ- ਇਸ ਮੌਕੇ ਮਜੀਠੀਆ, ਬੋਨੀ ਅਜਨਾਲਾ ਤੇ ਰਣੀਕੇ ਸਮੇਤ ਹੋਰਨਾਂ ਸਾਬਕਾ ਵਿਧਾਇਕਾਂ ਵੱਲੋਂ ਮੌਕੇ ‘ਤੇ ਪਹੁੰਚੇ ਐੱਸ. ਡੀ. ਐੱਮ. ਅਜਨਾਲਾ ਰਜਤ ਉਬਰਾਏ ਅਤੇ ਐੱਸ. ਪੀ. ਡੀ. ਦਿਹਾਤੀ ਅੰਮ੍ਰਿਤਸਰ ਹਰਪਾਲ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ‘ਤੇ ਐੱਸ. ਪੀ. ਡੀ. ਹਰਪਾਲ ਸਿੰਘ ਵੱਲੋਂ 10 ਦਿਨਾਂ ਦੇ ਅੰਦਰ-ਅੰਦਰ ਪਰਚਿਆਂ ਤੇ ਧੱਕੇਸ਼ਾਹੀਆਂ ਨਾਲ ਸੰਬੰਧਿਤ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਨੀ ਅਜਨਾਲਾ ਨੇ ਦੱਸਿਆ ਕਿ ਜੇਕਰ 10 ਦਿਨਾਂ ਅੰਦਰ ਪੁਲਸ ਪ੍ਰਸ਼ਾਸਨ ਵੱਲੋਂ ਅਕਾਲੀ ਵਰਕਰਾਂ ਨੂੰ ਇਨਸਾਫ ਨਾ ਮਿਲਿਆ ਤਾਂ ਥਾਣਿਆਂ ਦੇ ਘਿਰਾਓ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੁਲਸ ਦੇ ਆਲ੍ਹਾ ਅਫਸਰਾਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸਿਵੀ, ਮਨਦੀਪ ਸਿੰਘ ਮੋਨੀ, ਚੇਅਰਮੈਨ ਨਰਿੰਦਰ ਸਿੰਘ ਮਹਿਲਾਂਵਾਲਾ, ਚੇਅਰਮੈਨ ਐਡਵੋਕੇਟ ਜਤਿੰਦਰ ਸਿੰਘ ਚੌਹਾਨ, ਚੇਅਰਮੈਨ ਗੁਰਨਾਮ ਸਿੰਘ ਸੈਦੋਗਾਜੀ, ਜ਼ਿਲਾ ਪ੍ਰੀਸ਼ਦ ਮੈਂਬਰ ਨਵਦੰਦ ਸਿੰਘ ਹਰੜ ਅਤੇ ਬਲਦੇਵ ਸਿੰਘ ਭੋਏਵਾਲੀ, ਚੇਅਰਮੈਨ ਚੌਧਰੀ ਅਸ਼ੋਕ ਮੰਨਣ, ਸਰਕਲ ਪ੍ਰਧਾਨ ਗੁਲਬਾਗ ਸਿੰਘ ਬਿੱਲਾ, ਡਾਇਰੈਕਟਰ ਜਤਿੰਦਰਬੀਰ ਸਿੰਘ ਬਿੱਲੂ ਉੱਗਰ ਔਲਖ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਗੁਰਾਲਾ, ਭਾਈ ਪਾਲ ਸਿੰਘ ਨਿੱਝਰ, ਜਸਮੇਲ ਸਿੰਘ ਜੱਸੜ, ਜਸਪਾਲ ਸਿੰਘ ਭੱਟੀ ਢਿੱਲੋਂ, ਬਲਜਿੰਦਰ ਸਿੰਘ ਮਾਹਲ, ਪ੍ਰਦੀਪ ਕੁਮਾਰ ਬੰਟਾ, ਸਰਪੰਚ ਹਰਮੀਤ ਸਿੰਘ ਲਾਡੀ ਸੰਧੂ, ਗੁਰਿੰਦਰਬੀਰ ਸਿੰਘ ਮਾਹਲ, ਨਵਤੇਜ ਸਿੰਘ ਪੀ. ਏ., ਡਾ. ਬਲਜੀਤ ਸਿੰਘ, ਬਲਦੇਵ ਸਿੰਘ ਤੇੜਾ, ਹਰਮਨਪ੍ਰੀਤ ਸਿੰਘ ਦਾਲਮ, ਦਿਲਬਾਗ ਸਿੰਘ ਲੰਗੋਮਾਹਲ, ਗੁਰਵਿੰਦਰ ਸਿੰਘ ਲਸ਼ਕਰੀ ਨੰਗਲ, ਅਮਰਜੀਤ ਸਿੰਘ ਨੰਗਲ, ਜੋਜੀ ਸਲਵਾਨ, ਬਲਜੀਤ ਸਿੰਘ ਭਲਾ ਪਿੰਡ, ਦਵਿੰਦਰ ਸਿੰਘ ਧੁੱਪਸੜੀ, ਲਖਬੀਰ ਸਿੰਘ ਢਿੱਲੋਂ, ਵਲੈਤ ਮਸੀਹ ਬੰਟੀ, ਦਲਬੀਰ ਸਿੰਘ ਚੱਕ ਡੋਗਰਾਂ, ਇੰਦਰਜੀਤ ਸਿੰਘ ਰਮਦਾਸ, ਰਾਜਵਿੰਦਰ ਸਿੰਘ ਰਮਦਾਸ, ਹੈਪੀ ਅੰਬ ਕੋਟਲੀ ਆਦਿ ਸਮੇਤ ਹਜ਼ਾਰਾਂ ਵਰਕਰ ਹਾਜ਼ਰ ਸਨ।

Be the first to comment

Leave a Reply