ਅਕਾਲੀ ਦਲ ਵੱਲੋਂ ਕੁਕਰਬੰਬ ਕਾਂਡ ਦੀ ਜਾਂਚ ਲਈ ਵਕੀਲਾਂ ਦੀ ਤਿੰਨ ਮੈਂਬਰੀ ਤੱਥ ਖੋਜ ਕਮੇਟੀ ਗਠਿਤ

ਪਟਿਆਲਾ –  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਦੇ ਦਰਸ਼ਨ ਨਗਰ ਵਿਚੋਂ ਮਿਲੇ ਕੁਕਰਬੰਬ ਕਾਂਡ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਜਾਣਬੁਝ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਘੱਲੂਘਾਰਾ ਦਿਵਸ ਦੇ ਮੌਕੇ ਵੀ ਮਾਹੌਲ ਨੂੰ ਅਜਿਹਾ ਦਹਿਸ਼ਤ ਵਾਲਾ ਬਣਾ ਦਿੱਤਾ ਕਿ ਲੋਕਾਂ ਦਾ ਧਿਆਨ ਸਰਕਾਰ ਦੀਆਂ ਨਾਕਾਮੀਆਂ ਤੋਂ ਹਟ ਕੇ ਇਧਰ ਲੱਗ ਜਾਵੇ। ਉਹ ਘੱਲੂਘਾਰਾ ਦਿਵਸ ਮੌਕੇ ਗੁਰਦੂਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਕੀਤੀ ਗਈ ਅਰਦਾਸ ਵਿਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਟਿਆਲਾ ਪੁਲਸ ਨੇ ਇੱਕ ਆਮ ਗੱਲ ਨੂੰ ਅੱਤਵਾਦੀ ਗਤੀਵਿਧੀਆ ਨਾਲ ਜੋੜ ਕੇ ਮਾਹੌਲ ਵਿਚ ਦਹਿਸ਼ਤ ਪੈਦਾ ਕਰ ਦਿੱਤੀ, ਜਦੋਂ ਕਿ ਛੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਕੋਈ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਕਿ ਕੁਕਰਬੰਬ ਕਾਂਡ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਵਕੀਲਾਂ ਦੀ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਹ ਕਮੇਟੀ ਤਿੰਨ ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰਕੇ ਸੱਚਾਈ ਸਭ ਦੇ ਸਾਹਮਣੇ ਲਿਆਵੇਗੀ। ਤੱਥ ਖੋਜ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਐਡਵਾਇਜ਼ਰ ਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਕਲੇਰ, ਸੀਨੀਅਰ ਐਡਵੋਕੇਟ ਕੁੰਦਨ ਸਿੰਘ ਨਾਗਰਾ ਅਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸ਼ਾਮਲ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕੀਤਾ ਹੈ, ਕੋਈ ਕਰਜ਼ਾ ਮੁਆਫ ਨਹੀ ਕੀਤਾ ਗਿਆ। ਹਾਲਾਤ ਇਹ ਪੈਦਾ ਹੋ ਗਏ ਹਨ ਕਿ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਅਦਾਰੇ ਕਿਸਾਨਾ ਨੂੰ ਫਸਲਾਂ ਵੀ ਕਰਜ਼ਾ ਨਹੀਂ ਦੇ ਰਹੇ। ਕਿਸਾਨ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਪਿਛਲੇ ਦੋ ਮਹੀਨੇ ਵਿਚ ਕਿਸਾਨਾ ਦੀਆਂ ਖੁਦਕੁਸ਼ੀਆਂ ਵਧੀਆਂ ਹਨ। ਉਹਨਾਂ ਪੰਜਾਬ ਗੈਂਗਸਟਰ ਸ਼ਰੇਆਮ ਚੌਂਕਾ ‘ਤੇ ਲੋਕਾਂ ਨੂੰ ਗੋਲੀਆ ਮਾਰ ਰਹੇ ਹਨ, ਬੈਂਕਾ ਲੁੱਟੀਆਂ ਜਾ ਰਹੀਆਂ, ਨੌਕਰਾਂ ਦੇ ਨਾਮ ‘ਤੇ ਮੰਤਰੀਆਂ ਵੱਲੋਂ ਸ਼ਰੇਆਮ ਰੇਤੇ ਦੀਆਂ ਖੱਡਾਂ ‘ਤੇ ਕਬਜੇ ਕੀਤੇ ਜਾ ਰਹੇ ਹਨ। ਆਪਣੀ ਮੌਜ ਮਸਤੀ ਵਿਚ ਮਸਤ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਣ ਦੇ ਲਈ ਅਕਾਲੀ ਦਲ ਵੱਲੋਂ ਕਿਸਾਨਾ ਦੀ ਦੁਰਦਸ਼ਾ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ 12 ਜੂਨ ਨੂੰ ਜਿਲਾ ਪੱਧਰੀ ਧਰਨੇ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਜਾਣਗੇ, ਜੇਕਰ ਸਰਕਾਰ ਨੇ ਫੇਰ ਕਿਸਾਨਾ ਦੇ ਕਰਜ਼ੇ ਮੁਆਫ ਨਾ ਕੀਤੇ ਫੇਰ ਅਕਾਲੀ ਦਲ ਦੇ ਐਮ.ਪੀ ਅਤੇ ਐਮ.ਐਲ.ਏ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਅਤੇ ਵਿਧਾਨ ਸਭਾ ਵਿਚ ਸਰਕਾਰ ਨੂੰ ਵੀ ਇਨ੍ਹਾਂ ਮੁੱਦਿਆਂ ‘ਤੇ ਘੇਰਿਆ ਜਾਵੇਗਾ। ਸਾਬਕਾ ਕੈਬਨਿਟ ਮੰਤਰੀ ਅਤੇ ਕੋਰੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸੇ ਵੀ ਕੀਮਤ ‘ਤੇ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਦਾ ਇਹ ਪੁਰਾਣਾ ਸਟਾਈਲ ਹੈ ਕਿ ਲੋਕਾਂ ਨੂੰ ਅਸਲੀਅਤ ਤੋਂ ਗੁੰਮਰਾਹ ਕਰਨ ਦੇ ਲਈ ਅਜਿਹਾ ਮਾਹੌਲ ਤਿਆਰ ਕਰ ਦਿਉ ਕਿ ਲੋਕਾਂ ਦਹਿਸ਼ਤ ਵਿਚ ਹੀ ਰਹਿਣ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਵੱਲ ਧਿਆਨ ਨਾ ਦੇਣ। ਉਹਨਾਂ ਕਿਹਾ ਕਿ ਕਾਂਗਰਸ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਮੌਕੇ ਜਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਜਿਲਾ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਇੰਦਰਮੋਹਨ ਸਿੰਘ ਬਜਾਜ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਰਨੈਲ ਸਿੰਘ ਕਰਤਾਰਪੁਰ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਸਮੇਲ ਸਿੰਘ ਲਾਛੜੂ, ਚੇਅਰਮੈਨ ਨਰਦੇਵ ਸਿੰਘ ਆਕੜੀ, ਜਗਜੀਤ ਸਿੰਘ ਕੋਹਲੀ, ਜਸਵਿੰਦਰ ਸਿੰਘ ਚੀਮਾ, ਈਸ਼ਰ ਸਿੰਘ ਅਬਲੋਵਾਲ, ਸੁਖਬੀਰ ਸਿੰਘ ਅਬਲੋਵਾਲ, ਸੰਦੀਪ ਸਿੰਘ ਰਾਜਾ ਤੁੜ ਜਸਵਿੰਦਰਪਾਲ ਸਿੰਘ ਚੱਢਾ, ਸਤਿੰਦਰ ਸਿੰਘ ਸੱਕੂ ਗਰੋਵਰ, ਜਸਬੀਰ ਸਿੰਘ ਬਘੌਰਾ, ਪਲਵਿੰਦਰ ਸਿੰਘ ਰਿੰਕੂ, ਗੁਰਦੇਵ ਸਿੰਘ ਮਰਦਾਂਹੇੜੀ, ਮਹਿੰਦਰ ਸਿੰਘ ਮਰਦਾਂਹੇੜੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Be the first to comment

Leave a Reply