ਅਖਿਲੇਸ਼ ਯਾਦਵ ਨੇ ਗੋਰਖਪੁਰ ‘ਚ ਈ.ਵੀ.ਐੱਮ. ਦੇ ਰੱਖ-ਰਖਾਓ ਨੂੰ ਲੈ ਕੇ ਖੜ੍ਹੇ ਕੀਤੇ ਸਵਾਲ

ਲਖਨਊ — ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਚੋਣਾਂ ‘ਚ ਈ.ਵੀ.ਐੱਮ. ਦੇ ਇਸਤੇਮਾਲ ਦਾ ਮੁੱਦਾ ਫਿਰ ਤੋਂ ਚੁੱਕਦੇ ਹੋਏ ਗੋਰਖਪੁਰ ‘ਚ ਈ.ਵੀ.ਐੱਮ. ਦੇ ਰੱਖ-ਰਖਾਓ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਗੋਰਖਪੁਰ ‘ਚ ਲੋਕ ਸਭਾ ਸੀਟ ਲਈ ਉਪ ਚੋਣਾਂ ਹੋਣ ਜਾ ਰਹੀਆਂ ਹਨ। ਅਖਿਲੇਸ਼ ਨੇ ਕਿਹਾ ਕਿ ਗੋਰਖਪੁਰ ‘ਚ ਪ੍ਰਸ਼ਾਸਨ ਦੇ ਰੁਝੇਵਿਆਂ ਵਾਲੇ ਪ੍ਰੋਗਰਾਮ ਦੌਰਾਨ ਈ.ਵੀ.ਐੱਮ. ਦੇ ਰੱਖ-ਰਖਾਓ ਅਤੇ ਉਸਨੂੰ ਮੁਰੰਮਤ ਕਰਨ ਦਾ ਕੰਮ ਚਲ ਰਿਹਾ ਹੈ। ਗੋਰਖਪੁਰ ਅਤੇ ਫੁੱਲਪੁਰ ‘ਚ ਚੋਣਾਂ ਬੈਲਟ ਪੇਪਰ ਨਾਲ ਕਰਵਾਉਣ ਦੀ ਮੰਗ ਕਰ ਰਹੇ ਹਨ। ਅਖਿਲੇਸ਼ ਨੇ ਇਹ ਵੀ ਕਿਹਾ ਕਿ ਤੁਸੀਂ ਈ.ਵੀ.ਐੱਮ. ਦਾ ਕੀ ਠੀਕ ਕਰ ਰਹੇ ਹੋ। ਸਰਕਾਰ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸੇ ਮਹੀਨੇ ਸਮਾਜਵਾਦੀ ਪਾਰਟੀ ਨੇ ਰਾਕਾਂਪਾ, ਮਾਕਪਾ,ਭਾਕਪਾ, ਅਪਨਾ ਦਲ(ਕ੍ਰਿਸ਼ਣ ਪਟੇਲ ਗਰੁੱਪ), ਪੀਸ ਪਾਰਟੀ, ਆਪ, ਰਾਲੋਦ ਅਤੇ ਰਾਜਦ ਦੇ ਨੁਮਾਇੰਦਿਆਂ ਨਾਲ ਈ.ਵੀ.ਐੱਮ. ਮੁੱਦੇ ‘ਤੇ ਚਰਚਾ ਕੀਤੀ ਸੀ। ਮਾਕਪਾ ਨੂੰ ਛੱਡ ਕੇ ਹੋਰ ਸਾਰੀਆਂ ਪਾਰਟੀਆਂ ਦਾ ਇਹ ਵਿਚਾਰ ਸੀ ਕਿ ਭਵਿੱਖ ‘ਚ ਚੋਣਾਂ ਬੈਲਟ ਪੇਪਰ ‘ਤੇ ਹੀ ਹੋਣੀਆਂ ਚਾਹੀਦੀਆਂ ਹਨ।

Be the first to comment

Leave a Reply