ਅਗਲੇ ਸਾਲ 9 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਦੇ ਮੇਅਰ ਦੀ ਚੋਣ

ਚੰਡੀਗੜ੍ਹ  – ਚੰਡੀਗੜ੍ਹ ਦੇ ਮੇਅਰ ਦੀ ਚੋਣ ਅਗਲੇ ਸਾਲ 9 ਜਨਵਰੀ ਨੂੰ ਹੋਵੇਗੀ। ਇਸ ਸਬੰਧੀ ਅੱਜ ਮੈਜਿਸਟਰੇਟ ਅਜੀਤ ਬਾਲਾਜੀ ਜੋਸ਼ੀ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਇਸੇ ਦਿਨ ਸੀਨੀਅਰ ਉਪ ਮੇਅਰ ਤੇ ਉਪ ਮੇਅਰ ਦੀ ਚੋਣ ਹੋਵੇਗੀ। ਮੌਜੂਦਾ ਮੇਅਰ ਆਸ਼ਾ ਜਾਇਸਵਾਲ ਦਾ ਕਾਰਜਕਾਲ ਅਗਲੇ ਸਾਲ 8 ਜਨਵਰੀ ਨੂੰ ਖਤਮ ਹੋ ਰਿਹਾ ਹੈ। ਇਸ ਵਾਰ ਮੇਅਰ ਜਨਰਲ ਵਰਗ ਵਿਚੋਂ ਚੁਣਿਆ ਜਾਵੇਗਾ। ਨਿਗਮ ਦੇ ਸਾਲ 1996 ਤੋਂ ਹੋਂਦ ਵਿਚ ਆਉਣ ਤੋਂ ਬਾਅਦ ਇਹ ਪਹਿਲਾ ਅਜਿਹਾ ਮੌਕਾ ਹੋਵੇਗਾ, ਜਿਸ ਵਿਚ ਨਾਮਜ਼ਦ ਕੌਂਸਲਰ ਵੋਟ ਨਹੀਂ ਪਾ ਸਕਣਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਅਗਸਤ ਮਹੀਨੇ ਵਿਚ ਨਾਮਜ਼ਦ ਕੌਂਸਲਰਾਂ ‘ਤੇ ਮੇਅਰ ਚੋਣ ਵਿਚ ਵੋਟ ਪਾਉਣ ‘ਤੇ ਰੋਕ ਲਾ ਦਿੱਤੀ ਸੀ। ਇਸ ਸਬੰਧੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਪਰ ਉਥੋਂ ਰਾਹਤ ਨਹੀਂ ਮਿਲੀ ਹੈ।

Be the first to comment

Leave a Reply