ਅਣਪਛਾਤੇ ਵਿਅਕਤੀਆਂ ਵਲੋਂ ਥਰਮਲ ਕਾਮਿਆਂ ਨੂੰ ਪਿਸਤੌਲ ਦੀ ਨੋਕ ‘ਤੇ ਧਰਨਾ ਚੁੱਕਣ ਧਮਕੀ

ਬਠਿੰਡਾ: ਸੰਘਰਸ਼ ਕਰ ਰਹੇ ਥਰਮਲ ਕਾਮਿਆਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਬੀਤੀ ਰਾਤ ਧਰਨੇ ‘ਤੇ ਬੈਠੇ ਥਰਮਲ ਦੇ ਕੱਚੇ ਕਾਮਿਆਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ‘ਤੇ ਧਰਨਾ ਚੁੱਕਣ ਦੀ ਧਮਕੀ ਦੇ ਦਿੱਤੀ। ਇਸ ਧਮਕੀ ਦੇ ਵਿਰੋਧ ਵਿੱਚ ਥਰਮਲ ਦੇ ਕੱਚੇ ਕਾਮਿਆਂ ਨੇ ਰੋਸ ਮੁਜ਼ਾਹਰਾ ਕੀਤਾ। ਗੁੱਸੇ ਵਿੱਚ ਆਈਆਂ ਥਰਮਲ ਕਾਮਿਆਂ ਦੀਆਂ ਔਰਤਾਂ ਨੇ ਜ਼ਬਰਦਸਤੀ ਗੇਟ ਟੱਪਣ ਦੀ ਕੋਸ਼ਿਸ਼ ਕੀਤੀ ਸੀ। ਇਸ ਮੌਕੇ ਇੱਖ ਵਾਰ ਹਾਲਾਤ ਕਾਫੀ ਤਣਾਅ ਵਾਲੇ ਬਣੇ ਗਏ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਕੱਚੇ ਕਾਮਿਆਂ ਦੇ ਪਰਿਵਾਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ। ਥਰਮਲ ਮੁਲਾਜ਼ਮ ਆਗੂਆਂ ਵੱਲੋਂ ਸਮਝਾਉਣ ‘ਤੇ ਔਰਤਾਂ ਦਾ ਗੁੱਸਾ ਠੰਢਾ ਹੋਇਆ। ਥਰਮਲ ਕਾਮਿਆਂ ਨੇ ਸਰਕਾਰ ‘ਤੇ ਧਰਨਾ ਚੁੱਕਵਾਉਣ ਲਈ ਗੁੰਡਿਆਂ ਤੋਂ ਧਮਕੀ ਦਿਵਾਉਣ ਦੇ ਇਲਜ਼ਾਮ ਲਾਏ ਹਨ।