ਅਣਪਛਾਤੇ ਸ਼ੱਕੀ ਨੇ ਵਿਦਿਆਰਥਣ ਦਾ ਪਿੱਛਾ ਕੀਤਾ ਅਤੇ ਪੌੜੀਆਂ ‘ਤੇ ਸਰੀਰਕ ਛੇੜਛਾੜ ਕੀਤੀ

ਮਿਸੀਸਾਗਾ — ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ‘ਚ ਕੈਦ ਹੋਈ ਸ਼ੱਕੀ ਦੀ ਤਸਵੀਰ ਦੇ ਆਧਾਰ ‘ਚੇ ਪੀਲ ਰੀਜਨ ਦੀ ਪੁਲਸ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮਿਸੀਸਾਗਾ ਰੋਡ ਅਤੇ ਡੁੰਡਾਸ ਸਟ੍ਰੀਟ ਵੈਸਟ ਇਲਾਕੇ ‘ਚ ਸਥਿਤ ਯੂਨੀਵਰਸਿਟੀ ਦੇ 1867 ਇਨਰ ਸਰਕਲ ‘ਚ ਵਾਪਰੀ। ਅਣਪਛਾਤੇ ਸ਼ੱਕੀ ਨੇ ਵਿਦਿਆਰਥਣ ਦਾ ਪਿੱਛਾ ਕੀਤਾ ਅਤੇ ਪੌੜੀਆਂ ‘ਤੇ ਸਰੀਰਕ ਛੇੜਛਾੜ ਕੀਤੀ। ਇਸ ਪਿੱਛੋਂ ਸ਼ੱਕੀ ਫਰਾਰ ਹੋ ਗਿਆ। ਘਟਨਾ ਦੌਰਾਨ ਵਿਦਿਆਰਥਣ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਰਾਹੀਂ ਮਿਲੀਆਂ ਤਸਵੀਰਾਂ ਦੇ ਆਧਾਰ ‘ਤੇ ਸ਼ੱਕੀ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮਿਸੀਸਾਗਾ ਕੈਂਪਸ ‘ਚ ਸੈਕਸ ਹਮਲੇ ਦੀ ਖਬਰ ਸੁਣ ਕੇ ਵਿਦਿਆਰਥੀ ਹੈਰਾਨ ਰਹਿ ਗਏ। ਦੂਜੇ ਸਾਲ ਦੀ ਵਿਦਿਆਰਥਣ ਜੈਨੀਫਰ ਰਿਸਟਿਲ ਨੇ ਬੇਹੱਦ ਹੈਰਾਨੀ ਭਰੇ ਲਹਿਜ਼ੇ ‘ਚ ਕਿਹਾ, ”ਮੈਂ ਯਕੀਨ ਹੀ ਨਹੀਂ ਕਰ ਸਕਦੀ ਕਿ ਅਜਿਹੀ ਘਟਨਾ ਮਿਸੀਸਾਗਾ ਦੀ ਯੂਨੀਵਰਸਿਟੀ ‘ਚ ਵਾਪਰ ਸਕਦੀ ਹੈ। ਵਿਦਿਅਕ ਸੰਸਥਾ ‘ਚ ਅਜਿਹਾ ਹਮਲਾ ਵਿਗਿਆਰਥੀਆਂ ਦੇ ਮਨ ‘ਚ ਡਰ ਪੈਦਾ ਕਰੇਗਾ।

Be the first to comment

Leave a Reply