ਅਣਮਿੱਥੇ ਸਮੇਂ ਲਈ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ ਇਮੀਗ੍ਰੇਸ਼ਨ ਡਿਟੇਨੀਜ਼ ਨੂੰ : ਜੱਜ

ਓਟਵਾ  : ਫੈਡਰਲ ਕੋਰਟ ਦੇ ਜੱਜ ਨੇ ਮੰਗਲਵਾਰ ਨੂੰ ਇਹ ਫੈਸਲਾ ਸੁਣਾਇਆ ਕਿ ਕੈਨੇਡਾ ਦੀਆਂ ਜੇਲ੍ਹਾਂ ਵਿੱਚ ਅਣਮਿਥੇ ਸਮੇਂ ਲਈ ਨਜ਼ਰਬੰਦ ਇਮੀਗ੍ਰੇਸ਼ਨ ਡਿਟੇਨੀਜ਼ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਦੀ ਉਲੰਘਣਾ ਨਹੀਂ ਕਰ ਸਕਦੇ।
ਜੱਜ ਸਾਇਮਨ ਫੌਦਰਗਿੱਲ ਨੇ ਆਪਣੇ 58 ਸਫਿਆਂ ਦੇ ਫੈਸਲੇ ਵਿੱਚ ਲਿਖਿਆ ਕਿ ਇਮੀਗ੍ਰੇਸ਼ਨ ਦੇ ਸਬੰਧ ਵਿੱਚ ਨਜ਼ਰਬੰਦ ਵਿਅਕਤੀ ਨੂੰ ਕਿੰਨੀ ਦੇਰ ਤੱਕ ਬੰਦ ਰੱਖਿਆ ਜਾ ਸਕਦਾ ਹੈ ਇਸ ਦਾ ਕੋਈ ਸਧਾਰਨ ਜਵਾਬ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਕੇਸ ਨਾਲ ਜੁੜੇ ਤੱਥਾਂ ਤੇ ਹਾਲਾਤ ਉੱਤੇ ਨਿਰਭਰ ਕਰਦਾ ਹੈ।
ਵਕੀਲ ਸਾਬਕਾ ਇਮੀਗ੍ਰੇਸ਼ਨ ਡਿਟੇਨੀ ਐਲਵਿਨ ਬ੍ਰਾਊਨ ਦੀ ਨੁਮਾਇੰਦਗੀ ਕਰ ਰਹੇ ਸਨ। ਬ੍ਰਾਊਨ ਨੇ ਪੰਜ ਸਾਲ ਵੱਧ ਸਕਿਊਰਿਟੀ ਵਾਲੀ ਜੇਲ੍ਹ ਵਿੱਚ ਬਿਤਾਏ ਤੇ ਫਿਰ ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿੱਚ ਉਸ ਨੂੰ ਜਮਾਇਕਾ ਡੀਪੋਰਟ ਕੀਤਾ। ਵਕੀਲਾਂ ਨੇ ਤਰਕ ਦਿੱਤਾ ਕਿ ਕੈਨੇਡਾ ਦਾ ਸਮੁੱਚਾ ਇਮੀਗ੍ਰੇਸ਼ਨ ਡਿਟੈਨਸ਼ਨ ਸਿਸਟਮ ਹੀ ਗੜਬੜ ਹੈ ਤੇ ਇਹ ਗੈਰਸੰਵਿਧਾਨਕ ਵੀ ਹੈ। ਵਕੀਲਾਂ ਨੇ ਇਹ ਮੰਗ ਵੀ ਕੀਤੀ ਕਿ ਗੈਰ ਨਾਗਰਿਕਾਂ ਨੂੰ ਸਰਕਾਰ ਕਿੰਨੀ ਦੇਰ ਤੱਕ ਨਜ਼ਰਬੰਦ ਰੱਖ ਸਕਦੀ ਹੈ ਇਸ ਲਈ ਵੀ ਅਦਾਲਤ ਨੂੰ ਇੱਕ ਨਿਰਧਾਰਤ ਮਿਆਦ ਤੈਅ ਕਰਨੀ ਚਾਹੀਦੀ ਹੈ, ਜਿਵੇਂ ਕਿ ਹੋਰਨਾਂ ਮੁਲਕਾਂ ਵਿੱਚ ਹੈ।
ਫੌਦਰਗਿੱਲ ਨੇ ਇਸ ਅਰਜ਼ੀ ਨੂੰ ਖਾਰਿਜ ਕਰਦਿਆਂ ਆਪਣੇ ਫੈਸਲੇ ਵਿੱਚ ਲਿਖਿਆ ਕਿ ਸਿਸਟਮ ਦੀਆਂ ਊਣਤਾਈਆਂ ਕਾਨੂੰਨ ਕਾਰਨ ਨਹੀਂ ਸਗੋਂ ਮਾਮਲੇ ਨੂੰ ਪੇਸ਼ ਕਰਨ ਨਾਲ ਜੁੜੀਆਂ ਹਨ। ਜਦੋਂ ਮਾਮਲਾ ਸਹੀ ਢੰਗ ਨਾਲ ਸਮਟਾ ਕੇ ਅਪਲਾਈ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਨਹੀਂ ਆਉਂਦੀਆਂ। ਉਨ੍ਹਾਂ ਆਖਿਆ ਕਿ ਮੌਜੂਦਾ ਰੈਗੂਲੇਸ਼ਨਜ਼ ਚਾਰਟਰ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਉਨ੍ਹਾਂ ਆਖਿਆ ਕਿ ਜੇ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਤੈਅਸ਼ੁਦਾ ਮਾਪਦੰਡਾ ਦੀ ਕਦਰ ਨਹੀਂ ਕਰ ਸਕਦੇ ਤਾਂ ਇਹ ਕੁਪ੍ਰਸ਼ਾਸਨ ਦੀ ਸਮੱਸਿਆ ਹੈ। ਇਹ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਸਿਸਟਮ ਹੀ ਗੈਰਸੰਵਿਧਾਨਕ ਹੈ।

Be the first to comment

Leave a Reply