ਅਦਾਕਾਰਾ ਈਸ਼ਾ ਗੁਪਤਾ ਦਾ ਕਹਿਣਾ ਹੈ ਕਿ ਮੁਲਕ ‘ਚ ਗੰਭੀਰ ਮੁੱਦਿਆਂ ‘ਤੇ ਧਿਆਨ ਲਾਉਣ ਦੀ ਥਾਂ ‘ਪਦਮਾਵਤੀ’ ਨੂੰ ਕੈਸ਼ ਕਰਨ ਦੀ ਗੱਲ ਮਾੜੀ

ਮੁੰਬਈ: ਅਦਾਕਾਰਾ ਈਸ਼ਾ ਗੁਪਤਾ ਦਾ ਕਹਿਣਾ ਹੈ ਕਿ ਮੁਲਕ ‘ਚ ਗੰਭੀਰ ਮੁੱਦਿਆਂ ‘ਤੇ ਧਿਆਨ ਲਾਉਣ ਦੀ ਥਾਂ ‘ਪਦਮਾਵਤੀ’ ਨੂੰ ਕੈਸ਼ ਕਰਨ ਦੀ ਗੱਲ ਮਾੜੀ ਹੈ। ਸੰਜੇ ਲੀਲਾ ਭੰਸਾਲੀ ਦੀ ਇਤਿਹਾਸਕ ਡਰਾਮਾ ਫਿਲਮ ਦਾ ਕਈ ਰਾਜਪੂਤ ਜਥੇਬੰਦੀਆਂ ਤੇ ਨੇਤਾ ਵਿਰੋਧ ਕਰ ਰਹੇ ਹਨ। ਉਨ੍ਹਾਂ ਫਿਲਮਕਾਰ ‘ਤੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਨ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਲਾਉਣ ਦੇ ਇਲਜ਼ਾਮ ਲਾਏ ਹਨ।ਭੰਸਾਲੀ ਤੇ ਫਿਲਮ ਦੀ ਮੁੱਖ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਇਸ ਮਾਮਲੇ ‘ਚ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਧਮਕੀ ਦਿੱਤੇ ਜਾਣ ਤੋਂ ਬਾਅਦ ਮਾਮਲੇ ‘ਤੇ ਸਵਾਲ ਕੀਤੇ ਜਾਣ ‘ਤੇ ਈਸ਼ਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ‘ਚ ਜਦ ਬਲਾਤਕਾਰ ਹੁੰਦਾ ਹੈ ਤਾਂ ਕੋਈ ਨਹੀਂ ਕਹਿੰਦਾ ਕਿ ਅਸੀਂ ਇਸ ‘ਤੇ ਰੋਕ ਲਾਵਾਂਗੇ ਪਰ ਫਿਲਮ ਨੂੰ ਇੰਨੀ ਤਵੱਜ਼ੋ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।ਉਨ੍ਹਾਂ ਕਿਹਾ ਕਿ ਇਹ ਨਹੀਂ ਲੱਗਦਾ ਕਿ ਬਲਾਤਕਾਰ ਕੋਈ ਖਾਸ ਮੁੱਦਾ ਹੈ। ਉਨ੍ਹਾਂ ਨੂੰ ਅਸਲ ਸਮਾਜਕ ਮੁੱਦਿਆਂ ‘ਤੇ ਧਿਆਨ ਲਾਉਣਾ ਚਾਹੀਦਾ ਹੈ।

Be the first to comment

Leave a Reply