ਅਦਾਕਾਰਾ ਕੰਗਨਾ ਰਣੌਤ ਮਹਾਨਾਇਕ ਅਮਿਤਾਭ ਬੱਚਨ ਦੀ ਚੇਲੀ ਬਣਨ ਜਾ ਰਹੀ ਹੈ

ਮੁੰਬਈ — ਬਾਲੀਵੁੱਡ ਵਿਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਮਹਾਨਾਇਕ ਅਮਿਤਾਭ ਬੱਚਨ ਦੀ ਚੇਲੀ ਬਣਨ ਜਾ ਰਹੀ ਹੈ। ਬਾਲੀਵੁੱਡ ਡਾਇਰੈਕਟਰ ਆਰ. ਬਾਲਕੀ ਇਕ ਫਿਲਮ ਬਣਾਉਣ ਜਾ ਰਹੇ ਹਨ, ਜੋ ਐਵਰੈਸਟ ‘ਤੇ ਚੜ੍ਹਨ ਵਾਲੀ ਅਰੁਣਿਮਾ ਸਿਨਹਾ ਦੇ ਜੀਵਨ ‘ਤੇ ਆਧਾਰਿਤ ਹੋਵੇਗੀ। ਉੱਤਰ ਪ੍ਰਦੇਸ਼ ਦੀ ਅਰੁਣਿਮਾ ਸਿਨਹਾ ਇਕ ਨੈਸ਼ਨਲ ਵਾਲੀਬਾਲ ਖਿਡਾਰਨ ਸੀ, ਜਿਸ ਨੂੰ ਕੁਝ ਦਰਿੰਦਿਆਂ ਨੇ ਚਲਦੀ ਗੱਡੀ ‘ਚੋਂ ਧੱਕਾ ਮਾਰ ਦਿੱਤਾ ਸੀ, ਜਿਸ ਕਾਰਨ ਉਹ ਇਕ ਪੈਰ ਤੋਂ ਲਾਚਾਰ ਹੋ ਗਈ ਸੀ।ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਐਵਰੈਸਟ ‘ਤੇ ਚੜ੍ਹ ਕੇ ਦਿਖਾਇਆ। ਫਿਲਮ ਵਿਚ ਅਰੁਣਿਮਾ ਦਾ ਕਿਰਦਾਰ ਕੰਗਨਾ ਨਿਭਾ ਰਹੀ ਹੈ ਅਤੇ ਉਸ ਦੇ ਗੁਰੂ ਹੋਣਗੇ ਅਮਿਤਾਭ ਬੱਚਨ।

Be the first to comment

Leave a Reply