ਅਦਾਕਾਰਾ ਸ਼ੰਮੀ ਨੇ ਛੂਹ ਲਿਆ ਸੀ ਅਦਾਕਾਰੀ ਦੀਆਂ ਸ਼ਿਖਰਾਂ ਨੂੰ : ਜਗਮੋਹਨ ਸਿੰਘ ਲੱਕੀ

ਪਟਿਆਲਾ   – ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਦੇ ਦੇਹਾਂਤ ਉਪਰ ਦੁਖ ਦਾ ਪ੍ਰਗਟਾਵਾ ਕਰਦਿਆਂ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਹੈ ਕਿ ਅਦਾਕਾਰਾ ਸ਼ੰਮੀ ਨੇ ਆਪਣੇ ਫਿਲਮੀ ਕੈਰੀਅਰ ਦੌਰਾਨ ਅਦਾਕਾਰੀ ਦੀਆਂ ਸ਼ਿਖਰਾਂ ਨੂੰ ਛੋਹ ਲਿਆ ਸੀ।
ਅੱਜ ਇਕ ਬਿਆਨ  ਵਿਚ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਅਦਾਕਾਰਾ  ਸ਼ੰਮੀ ਨੇ ਆਪਣੇ ਫਿਲਮੀ ਸਫਰ ਦੌਰਾਨ 200 ਤੋਂ ਵਧੇਰੇ ਫਿਲਮਾਂ ਵਿਚ ਕੰਮ ਕੀਤਾ। ਉਸਨੇ ਉਚਾ ਦਰ ਬਾਬੇ ਨਾਨਕ ਦਾ ਸਮੇਤ ਕਈ ਹਿੱਟ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ। ਉਚਾ ਦਰ ਬਾਬੇ ਨਾਨਕ ਦਾ ਫਿਲਮ ਵਿਚ ਸ਼ੰਮੀ ਫਿਲਮ ਦੇ ਨਾਇਕ ਗੁਰਦਾਸ ਮਾਨ ਦੀ ਮਾਂ ਬਣੀ ਸੀ ਤੇ ਇਸ ਰੋਲ ਵਿਚ ਉਸਨੇ  ਆਪਣੀ ਅਦਾਕਾਰੀ ਰਾਹੀਂ ਅਭਿਨੈ  ਦੀਆਂ ਸ਼ਿਖਰਾਂ ਨੂੰ ਛੋਹ ਲਿਆ ਸੀ। ਇਸ ਫਿਲਮ ਵਿਚ ਉਹ ਪੂਰੀ ਮਮਤਾ ਦੀ ਮੂਰਤ ਜਾਪਦੀ ਸੀ। ਇਹ ਫਿਲਮ ਵੇਖਣ ਵਾਲਿਆਂ ਦੇ ਚੇਤਿਆਂ ਵਿਚ ਅੱਜ ਵੀ ਗੁਰਦਾਸ ਮਾਨ ਦੀ ਮਾਂ ਦੇ ਰੂਪ ਵਿਚ ਸ਼ੰਮੀ ਵਸੀ ਹੋਈ ਹੈ। ਇਸ ਫਿਲਮ ਵਿਚ ਉਸਦੇ ਨਾਲ ਤਨੂਜਾ ਅਤੇ ਅਰੁਣਾ ਇਰਾਨੀ ਵਰਗੀਆਂ ਐਕਟ੍ਰੇਸਾਂ ਨੇ ਵੀ ਕੰਮ ਕੀਤਾ ਸੀ ਪਰ ਫਿਰ ਵੀ ਮਮਤਾ ਦੀ ਮੂਰਤ ਬਣੀ ਸ਼ੰਮੀ ਦੀ ਇਸ ਫਿਲਮ ਵਿਚਲੀ ਅਦਾਕਾਰੀ ਨੇ ਸਭ ਦਾ ਮਨ ਮੋਹ ਲਿਆ ਸੀ। ਇਸ ਫਿਲਮ ਵਿਚ ਉਸ ਵਲੋਂ ਬੋਲੀ ਗਈ ਸ਼ੁੱਧ ਪੰਜਾਬੀ ਦੀ ਵੀ ਦਰਸ਼ਕਾਂ ਉਪਰ ਗਹਿਰੀ ਛਾਪ ਪਈ ਸੀ।
ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਫਿਲਮ ਮਲਹਾਰ, ਸੰਗਦਿਲ, ਹਾਫ ਟਿਕਟ, ਜਬ ਜਬ ਫੂਲ ਖਿਲੇ, ਸੱਜਣ, ਡੋਲੀ, ਉਪਕਾਰ, ਇੱਤਫਾਕ ਉਸਦੀਆਂ ਯਾਦਗਾਰੀ ਫਿਲਮਾਂ ਹਨ। ਇਸ ਤੋਂ ਇਲਾਵਾ ਸ਼ੰਮੀ ਨੇ ਟੀ ਵੀ ਸੀਰੀਅਲ ਦੇਖ ਭਾਈ ਦੇਖ, ਸ੍ਰੀਮਾਨ ਸ੍ਰੀਮਤੀ ਜੀ, ਕਭੀ ਯੇ ਕਭੀ ਵੋ, ਜਬਾਨ ਸੰਭਾਲ ਕੇ, ਫਿਲਮੀ ਚੱਕਰ  ਵਿਚ ਵੀ ਮਹੱਤਵਪੂਰਨ ਭੁਮਿਕਾਵਾਂ ਨਿਭਾਈਆਂ ਸਨ। ਉਹਨਾਂ ਕਿਹਾ ਿਕ ਅਦਾਕਾਰਾ ਸ਼ੰਮੀ ਦੀ ਮੌਤ ਨਾਲ ਫਿਲਮ ਨਗਰੀ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ।

Be the first to comment

Leave a Reply