ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਰੰਗਰੂਟ’ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਡਬ ਕਰਨ ਦੀ ਕੋਸ਼ਿਸ਼

ਨਵੀਂ ਦਿੱਲੀ: ਅਦਾਕਾਰ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਆਪਣੀ ਅਗਲੀ ਫਿਲਮ ‘ਰੰਗਰੂਟ’ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਡਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਵੇਖ ਸਕਣ। ਦਿਲਜੀਤ ਨੇ ਦੱਸਿਆ, “ਫਿਲਮ ‘ਰੰਗਰੂਟ’ ਪਹਿਲੀ ਸੰਸਾਰ ਜੰਗ ‘ਤੇ ਅਧਾਰਤ ਹੈ। ਇਹ ਇੱਕ ਪੰਜਾਬੀ ਫਿਲਮ ਹੈ। ਅਸੀਂ ਇਸ ਨੂੰ ਹਿੰਦੀ ਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਡਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਮ ਦੇ ਟ੍ਰੇਲਰ ਨੂੰ ਚੰਗਾ ਰਿਸਪਾਂਸ ਮਿਲਿਆ ਹੈ। ਮੈਂ ਪਿਛਲੇ ਤਿੰਨ-ਚਾਰ ਸਾਲ ਵਿੱਚ ਅਜਿਹੀ ਫਿਲਮ ਕਰਨਾ ਚਾਹੁੰਦਾ ਸੀ ਪਰ ਬਜਟ ਬਹੁਤ ਜ਼ਿਆਦਾ ਸੀ। ਪੰਜਾਬੀ ਵਿੱਚ ਇੰਨੇ ਬਜਟ ਵਿੱਚ ਫਿਲਮਾਂ ਨਹੀਂ ਬਣਦੀਆਂ। ਦਿਲਜੀਤ ਦਾ ਕਹਿਣਾ ਹੈ ਕਿ ਵੱਡੇ ਬਜਟ ਨੂੰ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਦਿਲਜੀਤ ਨੇ ਕਿਹਾ, “ਇਹ ਸੁਰੱਖਿਅਤ ਨਹੀਂ, ਪਰ ਮੈਂ ਪ੍ਰੋਡਿਊਸਰਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੇਰੇ ਲਈ ਇਹ ਫਿਲਮ ਬਣਾਈ। ਇਹ ਚੱਲਦੀ ਹੈ ਤਾਂ ਅਸੀਂ ਅਜਿਹੀਆਂ ਹੋਰ ਫਿਲਮਾਂ ਬਣਾਵਾਂਗੇ।

Be the first to comment

Leave a Reply