ਅਨੁਰਾਗ ਠਾਕੁਰ ਦਾ ਗਰੀਬ ਪਰਿਵਾਰਾਂ ਨੂੰ ਵੱਡਾ ਤੋਹਫਾ

ਹਮੀਰਪੁਰ – ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਹਮੀਰਪੁਰ ਜ਼ਿਲਾ ਦੇ ਲੱਗਭਗ 9 ਹਜ਼ਾਰ ਗਰੀਬ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਅਗਲੇ 2 ਮਹੀਨੇ ‘ਚ ਮੁਫਤ ਗੈਸ ਸਿਲੰਡਰ ਮੁਹੱਇਆ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜ਼ਿਲੇ ‘ਚ ਕੁਝ 1 ਲੱਖ 14 ਹਜ਼ਾਰ ਪਰਿਵਾਰ ਹਨ, ਜਿਨ੍ਹਾਂ ‘ਚ 1 ਲੱਖ 10 ਹਜ਼ਾਰ ਪਰਿਵਾਰਾਂ ਦੇ ਕੋਲ ਗੈਸ ਸਿਲੰਡਰ ਦੀ ਸਹੂਲਤ ਉਪਲੱਬਧ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਭਾਜਪਾ ਸਰਕਾਰ ‘ਚ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ‘ਚ ਮਾਤਾ ਸ਼ਬਰੀ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਸਨ, ਜਿਸ ਕਰਕੇ 91 ਪ੍ਰਤੀਸ਼ਤ ਲੋਕਾਂ ਦੇ ਕੋਲ ਕੁਨੈਕਸ਼ਨ ਹੋ ਚੁੱਕੇ ਹਨ। ਸੰਸਦ ਅਨੁਰਾਗ ਠਾਕੁਰ ਹਮੀਰਪੁਰ ਜ਼ਿਲਾ ਦਫ਼ਤਰ ਚ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਸ਼ੁਰੂਆਤ ‘ਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਅਨੁਰਾਗ ਠਾਕੁਰ ਨੇ ਗਰੀਬ ਲੋਕਾਂ ਨੂੰ ਮੁਫਤ ਗੈਸ ਸਿਲੰਡਰ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਨਾਲ ਹੀ ਕਿਹਾ ਕਿ ਦੇਸ਼ ‘ਚ ਸਵਾ ਕਰੋੜ ਲੋਕਾਂ ਨੇ ਗੈਸ ਦੀ ਸਬਸਿਡੀ ਵੀ ਛੱਡੀ ਹੈ, ਜਿਸ ਕਰਕੇ ਗੈਸ ਦੀ ਸਬਸਿਡੀ ਸਿੱਧੇ ਤੌਰ ‘ਤੇ ਖਾਤੇ ‘ਚ ਜਾਣ ਲਈ ਘਰੇਲੂ ਗੈਸ ਸਪਲਾਈ ‘ਚ ਹੋਣ ਵਾਲਾ ਫਰਜ਼ੀਵਾੜਾ ਵੀ ਬੰਦ ਹੋਇਆ ਹੈ। ਇਸ ਮੌਕੇ ‘ਤੇ ਜ਼ਿਲਾ ਪਰਿਸ਼ਦ ਅਧਿਕਾਰੀ ਰਾਕੇਸ਼ ਠਾਕੁਰ, ਨਗਰ ਪਰਿਸ਼ਦ ਅਧਿਕਾਰੀ ਸੁਲੋਚਨਾ ਦੇਵੀ, ਮਹਾਮੰਤਰੀ ਹਰੀਸ਼ ਸ਼ਰਮਾ ਸਮੇਤ ਕਈ ਮੌਜ਼ੂਦ ਰਹੇ।

Be the first to comment

Leave a Reply