ਅਨੁਸ਼ਕਾ ਨੇ ਡਿਜ਼ਾਈਨਰ ਸਬਿਅਸਾਚੀ ਦੀ ਹੇਰੀਟੇਜ ਡਾਈਮੰਡ ਜਿਊਲਰੀ ਤੇ ਉਸੇ ਦੁਆਰਾ ਡਿਜ਼ਾਈਨ ਕੀਤਾ ਗਿਆ ਲਹਿੰਗਾ ਪਾਇਆ

ਮੁੰਬਈ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਵਿਰਾਟ ਕੋਹਲੀ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਦੁਲਹਨ ਬਣੀ ਅਨੁਸ਼ਕਾ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਦੱਸ ਦੇਈਏ ਕਿ ਵਿਆਹ ‘ਚ ਅਨੁਸ਼ਕਾ ਨੇ ਡਿਜ਼ਾਈਨਰ ਸਬਿਅਸਾਚੀ ਦੀ ਹੇਰੀਟੇਜ ਡਾਈਮੰਡ ਜਿਊਲਰੀ ਤੇ ਉਸੇ ਦੁਆਰਾ ਡਿਜ਼ਾਈਨ ਕੀਤਾ ਗਿਆ ਲਹਿੰਗਾ ਪਾਇਆ ਸੀ। ਇਸ ਲੁੱਕ ‘ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।ਅਨੁਸ਼ਕਾ ਸ਼ਰਮਾ ਨੇ ਵੈਡਿੰਗ ‘ਚ ਡਿਜ਼ਾਈਨਰ ਸਬਿਅਸਾਚੀ ਦੁਆਰਾ ਡਿਜ਼ਾਈਨ ਕੀਤਾ ਹੋਇਆ ਬ੍ਰਾਈਡਲ ਲਹਿੰਗਾ ਪਾਇਆ ਸੀ। ਇਸ ਲਹਿੰਗੇ ਨੂੰ ਤਿਆਰ ਕਰਨ ‘ਚ 32 ਦਿਨ ਲੱਗੇ ਸਨ ਤੇ ਇਸ ਨੂੰ 27 ਕਾਰੀਗਰਾਂ ਨੇ ਤਿਆਰ ਕੀਤਾ ਸੀ। ਪਿੰਕ ਕਲਰ ਦੇ ਇਸ ਲਹਿੰਗੇ ‘ਤੇ ‘Renaissance embroidery’ ਕੀਤੀ ਹੋਈ ਸੀ।ਮੰਗਣੀ ਦੇ ਸਮੇਂ ਅਨੁਸ਼ਕਾ ਨੇ ਰੈੱਡ ਕਲਰ ਦੀ ਵੈਲਵੈੱਟ ਸਾੜੀ ਪਾਈ ਸੀ। ਉਨ੍ਹਾਂ ਨੇ ਆਪਣੇ ਲੁੱਕ ਨੂੰ ਭਾਰੀ ਨੈਕਲੈੱਸ ਤੇ ਏਅਰਰਿੰਗ ਨਾਲ ਕੰਪਲੀਟ ਕੀਤਾ ਸੀ। ਇਸ ਨਾਲ ਉਸ ਨੇ ਵਾਲਾਂ ‘ਚ ਰੈੱਡ ਫੁੱਲ ਤੇ ਬਿੰਦੀ ਲਾਈ ਸੀ।

Be the first to comment

Leave a Reply