ਅਪਾਹਜਤਾ ਦਿਵਸ ਮੌਕੇ ਸੇਫਟੀ, ਬਚਾਓ ਅਤੇ ਫਸਟ ਏਡ ਸਬੰਧੀ ਮੁਕਾਬਲੇ ਕਰਵਾਏ

ਪਟਿਆਲਾ  : ਅੰਤਰ ਰਾਸ਼ਟਰੀ ਅਪਾਹਜਤਾ ਦਿਵਸ ਮੌਕੇ ਟਰੈਫਿਕ ਪੁਲਿਸ ਪਟਿਆਲਾ ਅਤੇ ਫਸਟ ਏਡ, ਸਿਹਤ ਸੇਫਟੀ ਮਿਸ਼ਨ ਵੱਲੋਂ ਕੈਰੀਅਰ ਅਕੈਡਮੀ, ਭਾਦਸੋਂ ਰੋਡ ਵਿਖੇ ਅੰਤਰ ਸਕੂਲ ਟਰੇਨਿੰਗ ਮੁਕਾਬਲੇ ਚੇਅਰਮੈਨ ਸ੍ਰੀ ਭਾਟੀਆ ਅਤੇ ਇੰਸਪੈਕਟਰ ਕਰਨੈਲ ਸਿੰਘ ਜ਼ਿਲ੍ਹਾ ਟਰੈਫਿਕ ਪੁਲਿਸ ਦੀ ਸਰਪ੍ਰਸਤੀ ਹੇਠ ਕਰਵਾਏ ਗਏ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਏ.ਐਸ.ਆਈ. ਗੁਰਜਾਪ ਸਿੰਘ ਅਤੇ ਪ੍ਰਿੰਸੀਪਲ ਪੂਨਮ ਧੀਮਾਨ ਨੇ 14 ਸਕੂਲਾਂ ਦੀਆਂ ਆਈਆ ਟੀਮਾਂ ਨੂੰ ਦੱਸਿਆ ਕਿ ਸੜਕ ਹਾਦਸਿਆਂ, ਨਸ਼ਿਆਂ, ਬਿਮਾਰੀਆਂ ਅਤੇ ਲੜਾਈ ਝਗੜਿਆਂ ਕਰਕੇ ਅਪਾਹਜਤਾ ਰਹੀ ਹੈ, ਜਿਸ ਨੂੰ ਰੋਕਣ ਲਈ ਸੜਕਾਂ ਅਤੇ ਕੰਮ ਵਾਲੀ ਥਾਂ, ਘਰਾਂ ਅੰਦਰ ਸੇਫਟੀ ਨਿਯਮ ਅਪਨਾਓ। ਟੀਮ ਮੈਂਬਰਾਂ ਤੇ ਸਕੂਲ ਦੇ ਬੱਚਿਆਂ ਨੂੰ ਰੋਡ ਸੇਫਟੀ, ਫਸਟ ਏਡ, ਫਾਇਰ ਸੇਫਟੀ, ਸਿਹਤ ਸੰਭਾਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੇ ਮੁੱਖ ਮਹਿਮਾਨ ਰਾਸ਼ਟਰਪਤੀ ਐਵਾਰਡੀ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਅਤੇ ਸਕੂਲ ਚੇਅਰਮੈਨ ਸ੍ਰੀ ਭਾਟੀਆ ਨੇ ਕਿਹਾ ਕਿ 6ਵੀਂ ਤੋਂ ਉਪਰ ਦੀਆਂ ਕਲਾਸਾਂ ਦੇ ਬੱਚਿਆਂ ਨੂੰ ਰੋਡ ਸੇਫਟੀ, ਫਾਇਰ ਸੇਫਟੀ, ਫਸਟ ਏਡ, ਭੋਜਨ, ਸਬਰ ਤੇ ਸਿਹਤ ਸਬੰਧੀ ਸੁਚੇਤ ਕਰਕੇ ਹੀ ਅਸੀਂ
ਸਿਹਤਮੰਦ, ਖੁਸ਼ਹਾਲ ਤੇ ਉਨਤ ਰਾਸ਼ਟਰ ਦਾ ਨਿਰਮਾਨ ਕਰ ਸਕਦੇ ਹਨ। ਰੈਡ ਕਰਾਸ ਸਾਕੇਤ ਹਸਪਤਾਲ ਨਸ਼ਾ ਮੁਕਤੀ ਸੈਂਟਰ ਦੇ ਡਾਇਰੈਕਟਰ ਪਰਮਿੰਦਰ ਮਨਚੰਦਾ ਅਤੇ ਕਾਉਂਸਲਰ ਪਰਵਿੰਦਰ ਵਰਮਾ ਨੇ ਨਸ਼ਿਆਂ ਕਰਕੇ ਵਧ ਰਹੇ ਹਾਦਸਿਆਂ, ਝਗੜਿਆਂ, ਬਿਮਾਰੀਆਂ ਬਾਰੇ ਤੇ ਸਾਕੇਤ ਹਸਪਤਾਲ ਦੇ ਕੰਮਾਂ ਬਾਰੇ ਦੱਸਿਆ। ਪ੍ਰਿੰਸੀਪਲ ਪੂਨਮ ਧੀਮਾਨ ਤੇ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਗਰੀਨ ਵੈਲ ਹਾਈ ਸਕੂਲ ਅਤੇ ਕੈਰੀਅਰ ਅਕੈਡਮੀ ਸਕੂਲ ਟੀਮਾਂ ਪਹਿਲੇ, ਨਿਊ ਏਰਾ ਪਬਲਿਕ ਸਕੂਲ ਤੇ ਸਰਕਾਰੀ ਗਰਲਜ਼ ਮਾਡਲ ਟਾਊਨ ਦੀਆਂ ਟੀਮਾਂ ਦੂਸਰੇ, ਸਰਕਾਰੀ ਮਲਟੀਪਰਪਜ਼ ਸਕੂਲ ਦੀਆਂ ਟੀਮਾਂ ਤੀਸਰੇ ਤੇ ਜੀਵਨ ਜੋਤੀ ਸਕੂਲ ਦੀਆਂ ਟੀਮਾਂ ਚੌਥੇ ਨੰਬਰ ‘ਤੇ ਰਹੀਆਂ। ਇਸ ਮੌਕੇ ਮਨਜੀਤ ਕੌਰ ਆਜਾਦ, ਮਿਸਜ਼ ਅਲਕਾ ਅਰੋੜਾ, ਮਿਸਜ਼ ਮੰਜੂ ਅਤੇ ਕਈ ਸਕੂਲਾਂ ਦੇ ਅਧਿਆਪਕ ਹਾਜ਼ਰ ਰਹੇ।

Be the first to comment

Leave a Reply