ਅਪਾਹਜ ਆਸ਼ਰਮ ਸਰਾਭਾ ਵਿਚ ਰਹਿ ਰਹੇ ਲੋੜਵੰਦਾਂ ਨੂੰ ਦੇਖ ਕੇ ਜਦੋਂ ਕਈਆਂ ਦੀਆਂ ਅਖਾਂ ਭਰ ਆਉਂਦੀਆਂ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਚ ਹੋ ਰਹੀ ਸੇਵਾ ਨੂੰ ਦੇਖਣ ਲਈ ਜਦੋਂ ਲੋਕ ਆਉਂਦੇ ਹਨ ਤਾਂ ਆਸ਼ਰਮ ਵਿਚ ਰਹਿ ਰਹੇ ਲੋੜ ਵੰਦਾਂ ਦੀ ਹਾਲਤ ਦੇਖ ਕੇ ਕਈਆਂ ਦੀਆਂ ਅਖਾਂ ਵਿੱਚੋਂ ਆਪ ਮੁਹਾਰੇ ਅਥਰੂ ਕਿਰ ਪੈਂਦੇ ਹਨ ।ਇਸ ਆਸ਼ਰਮ ਵਿਚ ਤਕਰੀਬਨ 50 (ਪੰਜਾਹ) ਦੇ ਕਰੀਬ ਲੋੜ ਵੰਦ ਰਹਿੰਦੇ ਹਨ ਜਿਹਨਾਂ ਵਿਚੋਂ  15-16 ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਆਦਿ ਕਪੜਿਆਂ ਵਿਚ ਹੀ ਕਰਦੇ ਹਨ ।ਜ਼ਿਆਦਾਤਰ ਅਜਿਹੇ ਲੋਕ ਲਾਵਾਰਸ ਅਤੇ ਬੇਘਰ ਹੋਣ ਕਰ ਕੇ ਸੜਕਾਂ ਦੇ ਕਿਨਾਰੇ ਖੁਲ੍ਹੇ ਅਸਮਾਨ ਥਲੇ ਜ਼ਿੰਦਗੀ ਬਤੀਤ ਕਰ ਦੇ ਹਨ ।ਬਿਮਾਰ ਹੋ ਜਾਣ ਦੀ ਸੂਰਤ ਵਿਚ ਬਦਬੂ ਮਾਰਦੀ ਹਾਲਤ ਦੇਖ ਕੇ ਕੋਈ ਵੀ ਵਿਅਕਤੀ ਸਹਾਇਤਾ ਕਰਨ ਲਈ ਇਹਨਾਂ ਦੇ ਨੇੜੇ ਨਹੀਂ ਢੁਕਦਾ।ਅਜਿਹੇ ਲੋੜਵੰਦਾਂ ਨੂੰ ਸੜਕਾਂ ਤੋਂ ਚੁਕ ਕੇ ਇਸ ਆਸ਼ਰਮ ਵਿਚ ਲਿਆਇਆ ਜਾਂਦਾ ਹੈ, ਉਹਨਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ।

ਇਹਨਾਂ ਲੋੜਵੰਦਾਂ ਵਿਚੋਂ ਕਈ ਤਾਂ ਆਪਣਾ ਨਾਉਂ ਜਾਂ ਘਰ-ਬਾਰ ਵਾਰੇ ਵੀ ਨਹੀਂ ਦਸ ਸਕਦੇ। ਅਜਿਹੇ ਲੋੜਵੰਦਾਂ ਨੂੰ ਆਸ਼ਰਮ ਦੇ ਸੇਵਾਦਾਰ ਸੰਭਾਲ ਦੇ ਹਨ, ਮਲ-ਮੂਤਰ ਸਾਫ਼ ਕਰ ਦੇ ਹਨ ਅਤੇ ਇਸ਼ਨਾਨ ਆਦਿ ਕਰਾਉਂਦੇ ਹਨ ।ਤਸਵੀਰ ਵਿਚ ਲਾਵਾਰਸ ਸੁਭਾਸ਼ ਜੋ ਕਿ 23 ਜਨਵਰੀ 2017 ਨੂੰ ਆਸ਼ਰਮ ਵਿਚ ਦਾਖ਼ਲ ਹੋਇਆ ।ਇਲਾਜ ਕਰਾਉਣ ਦੇ ਬਾਵਜੂਦ ਵੀ ਇਹ ਵਿਅਕਤੀ ਆਪਣੇ ਘਰ-ਬਾਰ ਵਾਰੇ ਕੁਝ ਨਹੀਂ ਦਸ ਸਕਿਆ । ਤਿੰਨ ਮਹੀਨੇ ਮੰਜੇ ਤੇ ਪਏ ਰਹਿਣ ਮਗਰੋਂ ਇਸ ਦੀ ਮੌਤ ਹੋ ਗਈ।ਸੁਭਾਸ਼ਨੂੰਇਸ਼ਨਾਨਕਰਾਉਂਦੇਸੇਵਾਦਾਰ

ਗੁਰਮੀਤ ਸਿੰਘ ਜੋ ਕਿ ਕਿਰਾਏ ਤੇ ਟੈਂਪੂ ਚਲਾਉਂਦਾ ਸੀ, ਇਸ ਦਾ ਆਪਣਾ ਕੋਈ ਘਰ-ਬਾਰ ਨਹੀਂ ਸੀ।  ਕਿਰਾਏ ਤੇ ਕਮਰਾ ਲੈ ਕੇ ਰਹਿੰਦਾ ਸੀ । ਜੋ ਕਮਾਉਂਦਾ ਸੀ ਉਹ ਖਾ-ਪੀ ਲੈਂਦਾ ਸੀ । ਇਸ ਨੂ ੰਅਧਰੰਗ ਹੋ ਗਿਆ ਜਿਸ ਕਾਰਨ ਦੋਨੋ ਲਤਾਂ ਅਤੇ ਬਾਹਾਂ ਕੰਮ ਕਰਨ ਤੋਂ ਹਟ ਗਈਆਂ । ਕੁਝ ਦੋਸਤਾਂ ਨੇ ਤਰਸ ਕਰ ਕੇ ਇਸਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿਤਾ ਪਰ ਠੀਕ ਨਾ ਹੋ ਸਕਿਆ ।ਫਿਰ ਇਸਨੂੰ ਸਿਵਲ ਹਸਪਤਾਲ ਤੋਂ ਛੁਟੀ ਦਿਵਾ ਕੇ 13 ਫਰਵਰੀ 2017 ਨੂੰ ਆਸ਼ਰਮ ਵਿਚ ਛਡ ਗਏ।ਤਕਰੀਬਨ 3 ਹਫ਼ਤੇ ਆਸ਼ਰਮ ਵਿਚ ਮੰਜੇ ਤੇ ਪਏ ਰਹਿਣ ਮਗਰੋਂ ਇਹ ਵਿਅਕਤੀ ਸੁਰਗ ਵਾਸ ਹੋ ਗਿਆ।ਗੁਰਮੀਤਸਿੰਘ

ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰ ਕੇ ਪਖੋ ਵਾਲ ਦੀਆਂ ਸੜਕਾਂ ਤੇ ਜ਼ਿੰਦਗੀ ਬਿਤਾਰ ਹੀ ਸ਼ਿਮਲਾ ਦੇਵੀ ਨੂੰ ਉਥੋਂ ਦੇ ਕੁਝ ਸਜਣ ਅਕਤੂਬਰ 2016 ਵਿਚ ਆਸ਼ਰਮ ਵਿਚ ਛਡ ਕੇ ਗਏ। ਇਹ ਆਪਣੇ ਨਾਉਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਦਸ ਸਕਦੀ।ਇਹ ਆਪਣੇ ਆਪ ਬੋਲਦੀ ਰਹਿੰਦੀ ਹੈ ਅਤੇ ਇਸਦੇ ਮੂੰਹ ਵਿਚੋਂ ਪਾਣੀ ਦੀ ਤਰ੍ਹਾਂ ਲਾਲ਼ਾਂ ਡਿਗਦੀਆਂ ਰਹਿੰਦੀਆਂ ਹਨ। ਮਲ-ਮੂਤਰ ਕਪੜਿਆਂ ਵਿਚ ਹੀ ਕਰਦੀ ਹੈ। ਇਸੇ ਤਰ੍ਹਾਂ ਦਿਮਾਗੀ ਤੋਰ ਤੇ ਬਿਮਾਰ ਜਸਪ੍ਰੀਤ ਕੌਰ ਕਈ ਸਾਲਾਂ ਤੋਂ ਬਠਿੰਡੇ ਦੀਆ ਸੜਕਾਂ ਤੇ ਸੌਂ ਕੇ ਗੁਜ਼ਾਰਾ ਕਰਦੀ ਸੀ ।ਇਸ ਨੂੰ ਕੁਝ ਵਿਅਕਤੀ ਸੜਕ ਤੋਂ ਚੁਕ ਕੇ ਆਸ਼ਰਮ ਵਿਚ ਛਡ ਗਏ।ਹੁਣ ਆਸ਼ਰਮ ਵਿਚ ਸੇਵਾਦਾਰ ਬੀਬੀਆਂ ਇਹਨਾਂ ਦੀ ਸੇਵਾ-ਸੰਭਾਲ ਕਰਦੀਆਂ ਹਨ।
ਇਸ ਆਸ਼ਰਮ ਵਿਚ ਰਹਿਣ ਵਾਲੇ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕਪੜੇ ਆਦਿ ਹਰ ਇੱਕ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ ।ਕਿਸੇ ਵੀ ਲੋੜ ਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖਰਚਾ ਨਹੀਂ ਲਿਆ ਜਾਂਦਾ। ਇਥੋਂ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ ।ਇਸ ਆਸ਼ਰਮ ਦੇ ਬਾਨੀ ਹਨ ਪਿੰਡ ਜਟਾਣਾ (ਨਜ਼ਦੀਕ ਦੋਰਾਹਾ) ਦੇ ਜੰਮਪਲ ਡਾ. ਨੌਰੰਗ ਸਿੰਘ ਮਾਂਗਟ ਜੋ ਕਿ ਪੀ.ਏ.ਯੂ. ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ, ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਸਾਇੰਸ ਦਾਨ ਹਨ ।ਡਾ. ਮਾਂਗਟ ਨੇ ਕਈ ਸਾਲ ਸਾਇਕਲ ਤੇ ਫਿਰ ਕੇ ਲੁਧਿਆਣਾ ਸ਼ਹਿਰ ਵਿੱਚ ਸੜਕਾਂ ਕੰਢੇ ਪਏ ਲਾਵਾਰਸਾਂ-ਅਪਾਹਜਾਂ ਦੀ ਸੇਵਾ ਵੀ ਕੀਤੀ ਅਤੇ ਅਜਿਹੇ ਬੇਸਹਾਰਾ ਲੋੜਵੰਦਾਂ ਦੀ ਸੇਵਾ-ਸੰਭਾਲ ਵਾਸਤੇ ਸਿਖ ਸੰਗਤਾਂ ਦੇ ਸਹਿਯੋਗ ਨਾਲ ਰਜਿਸਟਰਡ ਅਤੇ ਚੈਰੀਟੇਬਲ ਦੋ ਮੰਜ਼ਲਾ“ਗੁਰੂ ਅਮਰ ਦਾਸ ਅਪਾਹਜ ਆਸ਼ਰਮ” ਤਿਆਰ ਕਰਵਾਇਆ ।

Be the first to comment

Leave a Reply