ਅਫਗਾਨਿਸਤਾਨ ਦਾ ਲੈੱਗ ਸਪੀਨਰ ਰਾਸ਼ਿਦ ਹੁਣ ਕੌਮਾਂਤਰੀ ਕ੍ਰਿਕਟ ਵਿੱਚ ਰਚੇਗਾ ਨਵਾਂ ਇਤਿਹਾਸ

ਨਵੀਂ ਦਿੱਲੀ: ਛੋਟੀ ਉਮਰ ਵਿੱਚ ਦੁਨੀਆ ਦੇ ਵੱਡੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਅਫਗਾਨਿਸਤਾਨ ਦਾ ਲੈੱਗ ਸਪੀਨਰ ਰਾਸ਼ਿਦ ਹੁਣ ਕੌਮਾਂਤਰੀ ਕ੍ਰਿਕਟ ਵਿੱਚ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਸਿਰਫ 19 ਸਾਲ ਦੇ ਰਾਸ਼ਿਦ ਕੌਮਾਂਤਰੀ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਕੈਪਟਨ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਜ਼ਿੰਬਾਬੇ ਦੇ ਤਟਿੰਡਾ ਟਾਇਬੂ (20) ਸਾਲ ਟੈਸਟ ਕ੍ਰਿਕਟ ਤੇ ਬੰਗਲਾਦੇਸ਼ ਦੇ ਰਾਜਿਸ ਸਾਲੇਹ (20 ਸਾਲ) ਵਨਡੇ ਕ੍ਰਿਕਟ ਦੇ ਸਭ ਤੋਂ ਨੌਜਵਾਨ ਕੈਪਟਨ ਹੋਣਗੇ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇੱਕ ਪੱਤਰਕਾਰ ਮਿਲਣੀ ਵਿੱਚ ਇਸ ਜਾਣਕਾਰੀ ਦਾ ਐਲਾਨ ਕੀਤਾ ਹੈ। ਆਈਸੀਸੀ ਦੀ ਵਨਡੇ ਗੇਂਦਬਾਜ਼ਾਂ ਦੀ ਰੈਕਿੰਗ ਤੇ ਟੀ-20 ਰੈਕਿੰਗ ਵਿੱਚ ਰਾਸ਼ਿਦ ਪਹਿਲੇ ਨੰਬਰ ‘ਤੇ ਹੈ। ਰਾਸ਼ਿਦ ਮੌਜੂਦਾ ਕੈਪਟਨ ਰਾਸ਼ਿਦ ਅਸਗਰ ਦੇ ਬੀਮਾਰ ਹੋਣ ਕਾਰਨ ਅਫਗਾਨਿਸਤਾਨ ਟੀਮ ਦੀ ਕਮਾਨ ਸਾਂਭਣਗੇ। ਸਟਾਨਿਕਜਾਈ ਨੂੰ ਅਪੈਂਡਿਕਸ ਦੀ ਪ੍ਰੇਸ਼ਾਨੀ ਹੈ। ਬੋਰਡ ਨੇ ਕਿਹਾ ਕਿ ਡਾਕਟਰ ਨੇ ਦੱਸਿਆ ਹੈ ਕਿ ਸਟਾਨਿਕਜਾਈ ਤਕਰੀਬਨ 10 ਦਿਨ ਬਾਅਦ ਕ੍ਰਿਕਟ ਵਿੱਚ ਵਾਪਸੀ ਕਰਨਗੇ। ਅਜਿਹੇ ਵਿੱਚ ਉਪ ਕਪਤਾਨ ਰਾਸ਼ਿਦ ਉਨ੍ਹਾਂ ਦੀ ਗੈਰ ਮੈਜੂਦਗੀ ਵਿੱਚ ਟੀਮ ਦੀ ਕਮਾਨ ਸਾਂਭਣਗੇ। ਅਫਗਾਨਿਸਤਾਨ ਦੀ ਟੀਮ ਆਈਸੀਸੀ ਵਿਸ਼ਵ ਕੱਪ ਕਵਾਲੀਫਾਈ ਕਰਨ ਲਈ ਬੁਲਾਵਾਯੋ ਵੀ ਜਾਵੇਗੀ। ਇੱਥੇ ਟੀਮ ਦਾ ਮੁਕਾਬਲਾ ਸਕਾਟਲੈਂਡ ਨਾਲ ਹੋਣਾ ਹੈ। ਪਿਛਲੇ ਹਫਤੇ ਰਾਸ਼ਿਦ ਆਈਸੀਸੀ ਵਰਲਡ ਰੈਂਕਿੰਗ ਵਿੱਚ ਪਹਿਲਾ ਨੰਬਰ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ ਸਨ। ਰਾਸ਼ਿਦ ਨੇ ਆਪਣੀ ਕੌਮੀ ਟੀਮ ਲਈ 37 ਵਨਡੇ ਮੈਚਾਂ ਵਿੱਚ 86 ਵਿਕਟ ਤੇ 29 ਟੀ-20 ਮੈਚਾਂ ਵਿੱਚ 47 ਵਿਕਟ ਲਏ ਹਨ।

Be the first to comment

Leave a Reply