ਅਫਰੀਦੀ ਰਾਇਲਸ ਨੇ ਸਹਿਵਾਗ ਡਾਇਮੰਡਸ ਨੂੰ 6 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ— ਸਵਿਜ਼ਰਲੈਂਡ ‘ਚ ਬਰਫ ‘ਤੇ ਖੇਡੇ ਜਾ ਰਹੇ ਟੀ-20 ਸੇਂਟ ਮੌਰਿਜ ਟੂਰਨਾਮੈਂਟ ‘ਚ ਅਫਰੀਦੀ ਰਾਇਲਸ ਨੇ ਸਹਿਵਾਗ ਡਾਇਮੰਡਸ ਨੂੰ 6 ਵਿਕਟਾਂ ਨਾਲ ਹਰਾ ਕੇ 2 ਮੈਚਾਂ ‘ਚ 1-0 ਨਾਲ ਬੜ੍ਹਤ ਬਣ ਲਈ ਹੈ। ਅਫਰੀਦੀ ਰਾਇਲਸ ਵਲੋਂ ਓਵੈਸ ਸ਼ਾਹ ਨੇ 24 ਗੇਂਦਾਂ ‘ਚ 5 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 74 ਦੌੜਾਂ ਦੀ ਜੇਤੂ ਪਾਰੀ ਖੇਡੀ। ਇਸ ਤੋਂ ਪਹਿਲਾਂ ਡਾਇਮੰਡਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਰਿੰਦਰ ਸਹਿਵਾਗ ਦੇ 62 ਦੌੜਾਂ ਦੀ ਬਦੌਲਤ 20 ਓਵਰਾਂ ‘ਚ 164 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਆਈ ਰਾਇਲਸ ਟੀਮ ਨੇ 15.2 ਓਵਰ ‘ਚ ਹੀ ਮੈਚ ਆਪਣੇ ਨਾਂ ਕਰ ਲਿਆ। ਸਹਿਵਾਗ ਡਾਇਮੰਡਸ ਵਲੋਂ ਗੇਂਦਬਾਜ਼ੀ ‘ਚ ਰਮੇਸ਼ ਪਵਾਰ ਨੂੰ 2, ਜਦਕਿ ਅਜੀਤ ਅਗਰਕਰ ਤੇ ਮਲਿੰਗਾ ਨੂੰ 1-1 ਵਿਕਟ ਹਾਸਲ ਹੋਈ। ਅਫਰੀਦੀ ਰਾਇਲਸ ਵਲੋਂ ਅਬਦੁਲ ਰੱਜ਼ਾਕ ਨੇ 4, ਸ਼ੋਏਬ ਅਖਤਰ ਨੇ 2, ਜਦਕਿ ਸ਼ਾਹਿਦ ਅਫਰੀਦੀ ਤੇ ਨਾਥਨ ਮੈਕੁਲਮ ਨੇ 1-1 ਵਿਕਟ ਹਾਸਲ ਕੀਤੀ। ਇਸ ਮੈਚ ‘ਚ ਸਹਿਵਾਗ ਦੀ ਟੀਮ ਨੇ ਕੁੱਲ 10 ਚੌਕੇ ਤੇ 9 ਛੱਕੇ ਲਗਾਏ। ਦੂਜੇ ਪਾਸੇ ਅਫਰੀਦੀ ਰਾਇਲਸ ਟੀਮ ਨੇ 16 ਚੌਕੇ ਤੇ 11 ਛੱਕੇ ਲਗਾਏ।

Be the first to comment

Leave a Reply