ਅਭਿਨੇਤਰੀ ਸ਼੍ਰੀਦੇਵੀ ਦੀਆਂ ਅਸਥੀਆਂ ਰਾਮੇਸ਼ਵਰਮ ਦੇ ਸਮੁੰਦਰ ‘ਚ ਜਲ ਪ੍ਰਵਾਹ ਕੀਤੀਆਂ

ਮੁੰਬਈ — ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀਆਂ ਅਸਥੀਆਂ ਸ਼ਨੀਵਾਰ ਨੂੰ ਰਾਮੇਸ਼ਵਰਮ ਦੇ ਸਮੁੰਦਰ ‘ਚ ਜਲ ਪ੍ਰਵਾਹ ਕੀਤੀਆਂ ਗਈਆਂ ਹਨ। ਸ਼ੁਕਰਵਾਰ ਨੂੰ ਇਕ ਵਿਸ਼ੇਸ਼ ਵਿਮਾਨ ‘ਚ ਸ਼੍ਰੀਦੇਵੀ ਦੀਆਂ ਅਸਥੀਆਂ ਲੈ ਕੇ ਪਤੀ ਬੋਨੀ ਕਪੂਰ ਚੇਨਈ ਪਹੁੰਚੇ। ਸੋਸ਼ਲ ਮੀਡੀਆ ‘ਤੇ ਸ਼੍ਰੀਦੇਵੀ ਦੇ ਫੈਨਜ਼ ਵਲੋਂ ਸ਼ੇਅਰ ਕੀਤੀ ਇਸ ਤਸਵੀਰ ‘ਚ ਅਸਥੀਆਂ ਦਾ ਜਲ ਪ੍ਰਵਾਹ ਕਰਨ ਸਮੇਂ ਬੋਨੀ ਆਪਣੀਆਂ ਦੋਵੇਂ ਬੇਟੀਆਂ ਨਾਲ ਨਜ਼ਰ ਆਏ ਹਨ। ਇਸ ਦੌਰਾਨ ਉਨ੍ਹਾਂ ਦੇ ਹੱਥ ‘ਚ ਕਲਸ਼ ਸੀ ਅਤੇ ਨਾਲ ਹੀ ਦੋਵੇਂ ਬੇਟੀਆਂ ਮੌਜੂਦ ਹਨ। ਦੱਸਣਯੋਗ ਹੈ ਕਿ 54 ਸਾਲ ਦੀ ਉਮਰ ‘ਚ 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ ‘ਚ ਸ਼੍ਰੀਦੇਵੀ ਦਾ ਦਿਹਾਂਤ ਹੋਇਆ ਸੀ। ਦਰਸਅਲ, ਉਹ ਇਕ ਪਰਿਵਾਰਕ ਵਿਆਹ ‘ਚ ਸ਼ਾਮਿਲ ਹੋਣ ਦੁਬਈ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਬੇਟੀ ਖੁਸ਼ੀ ਮੌਜੂਦ ਨਾਲ ਸੀ। ਗਲਫ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਮੌਤ ਦੀ ਵਜ੍ਹਾ ਹੋਟਲ ਦੇ ਬਾਥਟੱਬ ‘ਚ ਡੁੱਬਣ ਨਾਲ ਦੱਸੀ ਗਈ। ਬਾਅਦ ‘ਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ।

Be the first to comment

Leave a Reply