ਅਭਿਨੇਤਾ ਇੰਦਰ ਕੁਮਾਰ ਦਾ ਦਿਹਾਂਤ ਹੋ ਗਿਆ

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਕਰੀਬੀ ਦੋਸਤ ਅਤੇ ਫਿਲਮ-ਟੀ. ਵੀ. ਅਭਿਨੇਤਾ ਇੰਦਰ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬੀਮਾਰ ਸਨ। ਇੰਦਰ ਕੁਮਾਰ ਨੇ 90 ਦੇ ਦਹਾਕੇ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਅਕਸ਼ੈ ਕੁਮਾਰ ਨਾਲ ‘ਖਿਲਾੜੀਓਂ ਕੇ ਖਿਲਾੜੀ’ ਤੇ ਸਲਮਾਨ ਖਾਨ ਨਾਲ ‘ਵਾਂਟੇਡ’ ‘ਚ ਨਜ਼ਰ ਆ ਚੁੱਕੇ ਸਨ। ਇੰਦਰ ਕੁਮਾਰ ਨੂੰ ਰਾਤ 2 ਵਜੇ ਦੇ ਕਰੀਬ ਦਿਲ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਅਜੇ ਸਿਰਫ 45 ਸਾਲਾਂ ਦੇ ਸਨ। ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਉਸ ਸਮੇਂ ਅੰਧੇਰੀ ‘ਚ ਸਥਿਤ ਆਪਣੇ ਬੰਗਲੇ ‘ਚ ਮੌਜੂਦ ਸਨ।
ਜਾਣਕਾਰੀ ਮੁਤਾਬਕ ਇੰਦਰ ਕੁਮਾਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1996 ‘ਚ ਆਈ ਫਿਲਮ ‘ਮਾਸੂਮ’ ਨਾਲ ਕੀਤਾ ਸੀ। ਇਹ ਫਿਲਮ ਫਲਾਪ ਰਹੀ। ਸੁਪਰਸਟਾਰ ਬਣਨ ਦੇ ਚੱਕਰ ‘ਚ ਇੰਦਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਾਰੀਆਂ ਮਿਹਨਤਾਂ ‘ਤੇ ਪਾਣੀ ਫੇਰ ਦਿੱਤਾ। ਜਦੋਂ ਲੀਡ ਹੀਰੋ ਦੇ ਤੌਰ ‘ਤੇ ਇੰਦਰ ਕੁਮਾਰ ਨਹੀਂ ਚੱਲ ਪਾਏ ਤਾਂ ਮਜਬੂਰਨ ਉਨ੍ਹਾਂ ਨੂੰ ਫਿਲਮਾਂ ‘ਚ ਸਾਈਡ ਰੋਲ ਕਰਨੇ ਪਏ। ਆਪਣੀ ਪਛਾਣ ਬਣਾਉਣ ਲਈ ਸਾਲਾਂ ਤੱਕ ਉਨ੍ਹਾਂ ਦੀ ਮਿਹਨਤ ਜਾਰੀ ਰਹੀ। ਫਿਲਮਾਂ ਤਾਂ ਇੰਦਰ ਕੁਮਾਰ ਨੂੰ ਖੂਬ ਮਿਲੀ ਪਰ ਸਾਈਡ ਹੀਰੋ ਦੇ ਤੌਰ ‘ਤੇ ਉਹ ਬਾਲੀਵੁੱਡ ‘ਚ ਕਾਮਯਾਬੀ ਹਾਸਿਲ ਨਹੀਂ ਕਰ ਪਾਏ। ਇੰਦਰ ਦੀ ਜ਼ਿੰਦਗੀ ‘ਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਟੀ. ਵੀ. ਦਾ ਸਹਾਰਾ ਲੈਣਾ ਪਿਆ। ਉਹ ਮਸ਼ਹੂਰ ਟੀ. ਵੀ. ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ‘ਚ ਇੰਦਰ ਕੁਮਾਰ ਮਿਹਿਰ ਵਿਰਾਨੀ ਦੇ ਲੀਡ ਰੋਲ ‘ਚ ਵੀ ਨਜ਼ਰ ਆਏ। ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਜਦੋਂ ਇੰਦਰ ਕੁਮਾਰ ਸੁਪਰਸਟਾਰ ਨਹੀਂ ਬਣ ਪਾਏ ਤਾਂ ਉਹ ਨਿਰਾਸ਼ ਹੋ ਗਏ ਅਤੇ ਇਸੇ ਨਿਰਾਸ਼ਾ ‘ਚ ਉਨ੍ਹਾਂ ਨੇ ਸ਼ਰਾਬ ਨੂੰ ਗਲੇ ਲਗਾ ਲਿਆ ਸੀ। ਇਸ ਦਾ ਖੁਲਾਸਾ ਉਨ੍ਹਾਂ ਦੀ ਪਤਨੀ ਪੱਲਵੀ ਨੇ ਵੀ ਇਕ ਇੰਟਰਵਿਊ ‘ਚ ਕੀਤਾ ਸੀ। ਸ਼ਰਾਬ ਦੀ ਲੱਤ ਨੂੰ ਛੁਡਾਉਣ ਲਈ ਸਲਮਾਨ ਅੱਗੇ ਆਏ ਅਤੇ ਉਨ੍ਹਾਂ ਨੂੰ ਆਪਣੀਆਂ ਫਿਲਮਾਂ ‘ਚ ਕੰਮ ਵੀ ਦਿੱਤਾ ਪਰ
ਇਕ ਗਲਤੀ ਨੇ ਇੰਦਰ ਕੁਮਾਰ ਦੇ ਕੈਰੀਅਰ ਨੂੰ ਤਬਾਹ ਹੀ ਕਰ ਦਿੱਤਾ। 2014 ‘ਚ ਇੰਦਰ ਕੁਮਾਰ ਇਕ ਰੇਪ ਕੇਸ ‘ਚ ਫੱਸ ਗਏ, ਜਦੋਂ ਇਕ ਮਹਿਲਾ ਨੇ ਉਨ੍ਹਾਂ ‘ਤੇ ਰੇਪ ਅਤੇ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ। ਹਾਲਾਂਕਿ ਇੰਦਰ ਕੁਮਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ। ਬਾਅਦ ‘ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ ਪਰ ਇੰਦਰ ਕੁਮਾਰ ਦਾ ਕੈਰੀਅਰ ਤਬਾਹ ਹੁੰਦਾ ਚੱਲਿਆ ਗਿਆ।

Be the first to comment

Leave a Reply