ਅਭਿਨੇਤਾ ਸ਼ਾਹਰੁਖ ਖਾਨ ਟੂਰਨਾਮੈਂਟ ‘ਚ ਆਪਣੀ ਟੀਮ ਦੀ ਹੌਸਲਾ ਅਫਜ਼ਾਈ ਲਈ ਵੈਸਟਇੰਡੀਜ਼ ਪਹੁੰਚ ਗਿਆ

ਕੋਲਕਾਤਾ— ਟੀ-20 ਟੂਰਨਾਮੈਂਟ ਦੀ ਟੀਮ ਤ੍ਰਿਨੀਬਾਗੋ ਨਾਈਟ ਰਾਈਡਰਜ਼ ਦੇ ਸਹਿ-ਮਾਲਕ ਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਟੂਰਨਾਮੈਂਟ ‘ਚ ਆਪਣੀ ਟੀਮ ਦੀ ਹੌਸਲਾ ਅਫਜ਼ਾਈ ਲਈ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਪਹੁੰਚ ਗਿਆ। ਸ਼ਾਹਰੁਖ ਨੇ ਇਸ ਮੌਕੇ ਆਪਣੀ ਟੀਮ ਦਾ ਨਵਾਂ ਗੀਤ ਵੀ ਲਾਂਚ ਕੀਤਾ ਹੈ, ਜਿਸ ਦਾ ਟਾਈਟਲ ‘ਵੀ ਇਜ਼ ਦਿ ਚੈਂਪੀਅਨ’ ਹੈ। ਬਾਲੀਵੁੱਡ ਅਭਿਨੇਤਾ ਨੇ ਟਵਿਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਟੀਮ ਦੇ ਕਪਤਾਨ ਡਵੇਨ ਬ੍ਰਾਵੋ ਨੇ ਇਸ ਗੀਤ ਨੂੰ ਰਿਕਾਰਡ ਕੀਤਾ ਹੈ।