ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇਗਾ – ਐਸ.ਐਸ.ਪੀ. ਖੰਨਾ

ਖੰਨਾ –  ਖੰਨਾ ਪੁਲਿਸ ਨੇ ਬਿਹਾਰ ਸੂਬੇ ਤੋਂ ਅਫੀਮ ਲਿਆ ਕੇ ਵੇਚਣ ਵਾਲੇ ਦੋ ਵਿਅਕਤੀਆਂ ਅਤੇ ਇੱਕ ਇਸਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਬਿਹਾਰ ਦੇ ਕਿਸੇ ਨਾਮਲੂਮ ਵਿਅਕਤੀ ਪਾਸੋਂ ਸਸਤੇ ਭਾਅ ਵਿੱਚ ਅਫੀਮ ਲਿਆ ਕੇ ਵੇਚਦੇ ਸਨ, ਜਿਨ੍ਹਾਂ ਕੋਲੋਂ ਦੋ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਆਪਣੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਦੱਸਿਆ ਕਿ ਨਸ਼ਿਆ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਸ਼੍ਰੀ ਰਵਿੰਦਰਪਾਲ ਸਿੰਘ ਪੁਲਿਸ ਕਪਤਾਨ (ਆਈ) ਖੰਨਾ ਅਤੇ ਸ਼੍ਰੀ ਵਿਕਾਸ ਸੱਭਰਵਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ (ਸ), ਖੰਨਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਖੰਨਾ ਦੀ ਪੁਲਿਸ ਪਾਰਟੀ ਜਿਸ ਵਿੱਚ ਥਾਣੇਦਾਰ ਜਸਵਿੰਦਰ ਸਿੰਘ, ਅਵਤਾਰ ਸਿੰਘ, ਸ: ਹਰਵਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਅਸ਼ਵਨੀ ਕੁਮਾਰ, ਸਿਪਾਹੀ ਤਰਨਜੀਤ ਸਿੰਘ, ਲੇਡੀ ਸਿਪਾਹੀ ਪਰਮਜੀਤ ਕੌਰ ਨੇ ਸਮਰਾਲਾ ਚੌਕ ਖੰਨਾ ਵਿਖੇ ਕਰੀਬ 11:50 ਰਾਤ ਨੂੰ ਨਾਕਾਬੰਦੀ ਕੀਤੀ ਹੋਈ ਸੀ।

Be the first to comment

Leave a Reply