ਅਮਰਜੀਤ ਕੌਰ ਰਿਆੜ ਦੀ ਪੰਜਾਬੀ ਕਮਿਊਨਿਟੀ ਵਲੋਂ ਅਥਾਹ ਚੌਣ ਲਈ ਮਦਦ

ਮੈਰੀਲੈਂਡ (ਰਾਜ ਗੋਗਨਾ) – ਸਿੱਖ ਭਾਈਚਾਰਾ ਰਾਜਨੀਤੀ ਦੇ ਮੈਦਾਨ ਵਿੱਚ ਪ੍ਰਵੇਸ਼ ਬਹੁਤ ਹੀ ਸਲੀਕੇ ਨਾਲ ਕਰ ਰਿਹਾ ਹੈ। ਜਿਸ ਪਾਸੇ ਵੀ ਨਜ਼ਰ ਮਾਰੀਏ ਕੋਈ ਨਾ ਕੋਈ ਅਮਰੀਕਾ ਦੀ ਸਿਆਸਤ ਵਿੱਚ ਸਰਗਰਮ ਹੈ। ਪਰ ਭਾਈਚਾਰਾ ਉਸ ਵੇਲੇ ਹੋਰ ਵੀ ਫਖਰ ਮਹਿਸੂਸ ਕਰਨ ਲੱਗ ਪਿਆ, ਜਦੋਂ ਪਹਿਲੀ ਪੰਜਾਬਣ ਅਮਰਜੀਤ ਕੌਰ ਰਿਆੜ ਨੇ ਆਪਣਾ ਸਿਆਸਤ ਵਿੱਚ ਕਦਮ ਰੱਖਿਆ, ਜਿੱਥੇ ਭਾਈਚਾਰਾ ਪੱਬਾਂ ਭਾਰ ਹੋ ਗਿਆ, ਉੱਥੇ ਹਰ ਸਟੇਟ ਵਲੋਂ ਉਨ੍ਹਾਂ ਨੂੰ ਜਿਤਾਉਣ ਲਈ ਵਾਜਬ ਉਪਰਾਲਾ ਕਰ ਰਿਹਾ ਹੈ। ਜਿਸ ਦੇ ਇਵਜਾਨੇ ਮੈਰੀਲੈਂਡ ਸਿੱਖ ਭਾਈਚਾਰੇ ਵਲੋਂ ਇੱਕ ਸਾਂਝੀ ਮਿਲਣੀ ਦਾ ਪ੍ਰਬੰਧ ਸੈਂਟਰ ਫਾਰ ਸੋਸ਼ਲ ਚੇਂਜ ਵਿੱਚ ਰੱਖਿਆ, ਜਿੱਥੇ ਚਾਰ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਮਹਿਤਾਬ ਸਿੰਘ ਕਾਹਲੋਂ ਮਨਾਸਿਸ ਗੁਰੂਘਰ, ਚਤਰ ਸਿੰਘ ਸੈਣੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਕਿਰਨਦੀਪ ਸਿੰਘ ਭੋਲਾ ਡੰਡੋਕ ਗੁਰੂਘਰ ਅਤੇ ਦਲਵੀਰ ਸਿੰਘ ਬਾਲਟੀਮੋਰ ਗੁਰੂ ਵਲੋਂ ਆਪਣਾ ਯੋਗਦਾਨ ਪਾਇਆ।
ਪ੍ਰੋਗਰਾਮ ਦਾ ਸੰਚਾਲਕ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਕੀਤਾ ਗਿਆ ਜਿਨ੍ਹਾਂ ਨੇ ਅਮਰੀਕਨ ਸਿਆਸਤ ਵਿੱਚ ਮਨ ਜੋੜਨ ਦੀ ਗੱਲ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਭਾਈਚਾਰਾ ਸੌੜੀ ਸੋਚ ਦਾ ਮੁਥਾਜ ਹੈ ਜੋ ਸਿਰਫ ਗਰੁੱਪਾਂ ਤੱਕ ਸੀਮਤ ਹੈ। ਜਿਸ ਕਰਕੇ ਅਮਰੀਕਨ ਸਾਨੂੰ ਕਮਜ਼ੋਰ ਅਤੇ ਨਿੱਜ ਤੱਕ ਸੀਮਤ ਸਮਝਦੇ ਹਨ, ਜਿਸ ਕਰਕੇ ਅਸੀਂ ਰਾਜਨੀਤੀ ਵਿੱਚ ਪਿਛਾਂਹ ਹਾਂ। ਡਾ. ਗਿੱਲ ਉੱਘੇ ਜਰਨਲਿਸਟ ਹੁਰਾਂ ਸੱਦਾ ਦਿੱਤਾ ਕਿ  ਗੁਰੂਘਰਾਂ ਤੋਂ ਉੱਪਰ ਉੱਠ ਕੇ ਆਪਣੀ ਹੋਂਦ ਨੂੰ ਅਮਰੀਕਾ ਦੇ ਹਰ ਖੇਤਰ ਵਿੱਚ ਬਣਾਉਣ ਤੇ ਜ਼ੋਰ ਦਿੱਤਾ, ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਅਜਿਹਾ ਭਾਈਚਾਰਾ ਹੈ ਜਿਨ੍ਹਾਂ ਕੋਲ ਜੁਗਤ ਤੇ ਜੁਗਾੜ ਹੈ ਜਿਸ ਸਦਕਾ ਉਹ ਭਾਰੀ ਇਕੱਠ ਨੂੰ ਆਪਣੇ ਸੱਭਿਆਚਾਰ ਰਾਹੀਂ ਜੁਟਾ ਸਕਦੇ ਹਨ। ਜਿਸ ਲਈ ਰਿਪਬਲਿਕ ਤੇ ਡੈਮੋਕਰੇਟਕ ਪਾਰਟੀਆਂ ਦੇ ਨੁਮਾਇੰਦੇ ਉਨ੍ਹਾਂ ਇਕੱਠਾਂ ਵਿਚ ਆਉਣ ਲਈ ਕੁਮਿਨਟੀ ਦੇ ਤਰਲੇ ਕੱਢਦੇ ਹਨ। ਉਂਨਾਂ ਕਿਹਾ ਕਿ ਜੇ ਬੀਬੀ ਰਿਆੜ  ਕਾਮਯਾਬ ਹੁੰਦੀ ਹੈ ਤਾਂ ਕਮਿਊਨਿਟੀ ਦਾ ਮਾਣ ਅਤੇ ਨਾਮ ਉੱਚਾ ਹੁੰਦਾ ਹੈ। ਦਲਵੀਰ ਸਿੰਘ ਚੇਅਰਮੈਨ ਵਲੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ। ਭਾਈ ਚਤਰ ਸਿੰਘ, ਮਨਜੀਤ ਸਿੰਘ ਕੈਰੋਂ, ਗੁਰਵਿੰਦਰ ਪੰਨੂ, ਮਹਿਤਾਬ ਸਿੰਘ ਕਾਹਲੋਂ, ਸਰਬਜੀਤ ਸਿੰਘ ਢਿੱਲੋਂ, ਸਾਜਿਦ ਤਰਾਰ ਅਤੇ ਜਸਦੀਪ ਸਿੰਘ ਜੱਸੀ ਵਲੋਂ ਰਾਜਨੀਤਕ ਖੇਤਰ ਦੇ ਦਾਅ ਪੇਚਾਂ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਆਪਣਾ ਹਰ ਵਸੀਲਾ ਬੀਬੀ ਅਮਰਜੀਤ ਕੌਰ ਰਿਆੜ ਦੀ ਜਿੱਤ ਲਈ ਜੁਟਾ ਦੇਣਗੇ। ਆਮ ਆਦਮੀ ਪਾਰਟੀ ਦੀ ਬੀਬਾ ਗੁਰਪ੍ਰੀਤ ਕੌਰ ਬਿਸਲਾ ਨੇ ਖੂਬਸੂਰਤ ਸ਼ਬਦਾਂ ਨਾਲ ਬੀਬੀ ਰਿਆੜ ਦੀ ਹਮਾਇਤ ਕੀਤੀ। ਅੰਤ ਵਿੱਚ ਹਰਵਿੰਦਰ ਰਿਆੜ ਨੇ ਕੁਝ ਪੰਜਾਬੀ ਸ਼ਾਇਰ ਦੀਆਂ ਸਤਰਾਂ ਨਾਲ ਆਪਣੇ ਭਾਸ਼ਣ ਦਾ ਆਗਾਜ਼ ਕੀਤਾ ਅਤੇ ਕਿਹਾ ਕਿ ਜੁਗਨੂੰ ਤਾਂ ਬਹੁਤ ਹਨ, ਜਿਨ੍ਹਾਂ ਦੀ ਲੋੜ ਨਹੀਂ ਹੈ ਕਿਉਂਕਿ ਉਹ ਟਪੋਸੀਆਂ ਮਾਰਦੇ ਨਜ਼ਰ ਆਉਂਦੇ ਹਨ। ਪਰ ਮੈਨੂੰ ਫਲੱਡ ਲਾਈਟਾਂ ਦੀ ਲੋੜ ਹੈ ਜੋ ਅੱਜ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਮੈਂ ਮਾਲੀ ਮਦਦ ਲਈ ਨਹੀਂ ਆਇਆ ਸਿਰਫ ਆਪਸੀ ਮੇਲ ਜੋਲ ਤੇ ਰਾਜਨੀਤੀ ਦਾ ਪੰਜਾਬੀ ਭਾਈਚਾਰੇ ਵਿੱਚ ਆਗਾਜ਼ ਕਰਨ ਆਇਆ ਹਾਂ। ਜਿਸ ਲਈ ਹਾਜ਼ਰੀਨ ਦਾ ਧੰਨਵਾਦੀ ਹਾਂ। ਬੀਬੀ ਰਿਆੜ ਨੇ ਕਿਹਾ ਕਿ ਸਾਰਿਆਂ ਵਲੋਂ ਦਿੱਤੇ ਸਹਿਯੋਗ ਦੀ ਮੈਂ ਰਿਣੀ ਹਾਂ। ਧੰਨਵਾਦ ਦੇ ਮਤੇ ਤੇ ਜਸਦੀਪ ਸਿੰਘ ਜੱਸੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮੁੱਚੇ ਤੌਰ ਤੇ ਸਮਾਗਮ ਪ੍ਰਭਾਵਸ਼ਾਲੀ ਅਤੇ ਢੇਰ ਸਾਰੇ ਫੰਡ ਨੂੰ ਜੁਟਾਇਆ ਜੋ ਕਿ ਆਸ ਤੋਂ ਉੱਪਰ ਸੀ।

Be the first to comment

Leave a Reply