ਅਮਰਨਾਥ ਯਾਤਰਾ ਤੈਅ ਸਮੇਂ ਅਨੁਸਾਰ ਹੀ ਸ਼ੁਰੂ ਹੋਵੇਗੀ

ਪਟਿਆਲਾ – ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਦੱਸਿਆ ਕਿ ਅਮਰਨਾਥ ਯਾਤਰਾ ‘ਚ ਕਰੋੜਾਂ ਹਿੰਦੂਆਂ ਦੀ ਆਸਥਾ ਲੱਗੀ ਹੋਈ ਹੈ, ਜੋ ਆਪਣੇ ਮਿੱਥੇ ਤੈਅ ਸਮੇ ਅਨੁਸਾਰ ਤੇ ਪੁਖਤਾ ਇੰਤਜ਼ਾਮਾਂ ਤਹਿਤ ਹੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਤਿੰਨ ਪੜਾਵਾਂ ‘ਚ ਵੰਡਿਆ ਗਿਆ, ਜਿਸ ‘ਚ ਫੌਜ ਅਰਧ ਸੈਨਿਕ ਬਲ ਤੇ ਸਥਾਨਕ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਤਿੰਨ ਸਾਲ ਦਾ ਕਾਰਜ਼ਕਾਲ ਪੂਰਾ ਹੋਣ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਮੁੱਚੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਉਹ ਆਮ ਲੋਕਾਂ ਵਿੱਚ ਜਾ ਕੇ ਕੇਂਦਰ ਸਰਕਾਰ ਵੱਲੋਂ ਤਿੰਨ ਸਾਲਾਂ ਵਿੱਚ ਕੀਤੇ ਗਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਤਾਂ ਜੋ ਆਮ ਲੋਕਾਂ ਨੂੰ ਵੀ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਉਪਲੱਬਧੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਅੱਜ ਪਟਿਆਲਾ ਵਿਖੇ ਸਰਕਾਰ ਦੇ ਦੀਆਂ ਉਪਲੱਬਧੀਆਂ ਬਾਰੇ ਭਾਜਪਾ ਆਗੂਆਂ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਸ੍ਰੀ ਨਿਰਮਲ ਸਿੰਘ ਹਾਜ਼ਰੀ ਭਰਨ ਕੇਂਦਰ ਸਰਕਾਰ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਚਹੁੰ ਪੱਖੀ ਵਿਕਾਸ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਹੈ, ਜਿਸ ਦਾ ਫਾਇਦਾ ਦੇਸ਼ ਦੇ ਹਰ ਘਰ ਵਿੱਚ ਪਹੁੰਚ ਰਿਹਾ ਹੈ ਅਤੇ ਵਿਦੇਸ਼ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਵੀ ਦੇਸ਼ ਵਿੱਚ ਹੋ ਰਹੀ ਤਰੱਕੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਦੀ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਮੋਜੂਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਗੰਠਨ ਮਹਾਂਮੰਤਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਵਰਕਰਾਂ ਨੂੰ ਹਰਿਆਣਾ ਦੀ ਤਰਜ਼ ‘ਤੇ ਚੋਣ ਲੜਣ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਹੈ। ਦਿਨੇਸ਼ ਕੁਮਾਰ ਨੇ ਦੱਸਿਆ ਕਿ ਭਾਜਪਾ ਸੂਬੇ ਵਿਚ ਆਪਣਾ ਵਿਸਥਾਰ ਕਰ ਰਹੀ ਹੈ ਤੇ ਪਾਰਟੀ ਨੂੰ ਸਮਰਪਿਤ ਵਰਕਰ ਹੁਣ ਘਰ ਘਰ ਜਾ ਕੇ ਲੋਕ ਸੰਪਰਕ ਕਰਨਗੇ। ਪਾਰਟੀ ਨੇ 60 ਤੋਂ ਵੱਧ ਵਰਕਰਾਂ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਇਕ ਸਾਲ ਤੱਕ ਪਾਰਟੀ ਦੇ ਵਿਸਥਾਰ ਲਈ ਸੇਵਾ ਨਿਭਾਉਣਗੇ। ਪੰਜਾਬ ਦੇ ਹਰ ਵਿਭਾਗ ਸਭਾ ਹਲੇਕ ਵਿਚ ਪਾਰਟੀ ਮਜਬੂਤ ਹੋਵੇਗੀ।

Be the first to comment

Leave a Reply