ਅਮਰੀਕਾ ਅਤੇ ਇੰਡੀਆਨਾ ਵਿਚ ਸਿੱਖੀ ਦੇ ਮਹੱਤਵਪਰੂਣ ਯੋਗਦਾਨ ਦੀ ਪ੍ਰਸ਼ੰਸਾ

ਵਾਸ਼ਿੰਗਟਨ-ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਹੋਈ ਹੈ। ਇੰਡੀਆਨਾ ਸੂਬੇ ਦੀ ਸੈਨੇਟ ਨੇ ਇਕ ਮਤਾ ਪਾਸ ਕਰਕੇ ਸਮੁੱਚੇ ਅਮਰੀਕਾ ਅਤੇ ਇੰਡੀਆਨਾ ਵਿਚ ਸਿੱਖੀ ਦੇ ਮਹੱਤਵਪਰੂਣ ਯੋਗਦਾਨ ਪ੍ਰਸ਼ੰਸਾ ਕੀਤੀ ਹੈ। ਸੈਨੇਟ ਨੇ ਪਿਛਲੇ ਹਫਤੇ ਮਤਾ ਪਾਸ ਕਰਕੇ ਸਵੀਕਾਰ ਕੀਤਾ ਕਿ ਸਿੱਖ ਮਤ ਜਿਹੜਾ 500 ਸਾਲ ਤੋਂ ਵੀ ਪਹਿਲਾਂ ਹੋਂਦ ਵਿਚ ਆਇਆ ਅਤੇ ਮੌਜੂਦਾ ਸਮੇਂ ਵਿਸ਼ਵ ਵਿਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਨੇ ਭਗਤੀ ਭਾਵ, ਸੱਚ ਦੇ ਮਾਰਗ ‘ਤੇ ਚੱਲਣ, ਮਨੁੱਖੀ ਬਰਾਬਰਤਾ ਅਤੇ ਸਮਾਜਿਕ ਨਿਆਂ ਦਾ ਸੁਨੇਹਾ ਦਿੱਤਾ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦਾ ਵਿਸ਼ਵਾਸ਼ ਹੈ ਕਿ ਪ੍ਰਮਾਤਮਾਂ ਦੀ ਨਜ਼ਰ ਵਿਚ ਸਾਰੇ ਮਨੁੱਖ ਬਰਾਬਰ ਹਨ ਅਤੇ ਮਰਦਾਂ ਤੇ ਔਰਤ ਇਕ ਦਮ ਬਰਾਬਰ ਹਨ। ਸੈਨੇਟਰ ਐਰਨ ਫਰੀਮੈਨ ਵਲੋਂ ਪੇਸ਼ ਮਤਾ 15 ਫਰਵਰੀ ਨੂੰ ਪਾਸ ਕੀਤਾ ਗਿਆ ਸੀ।

Be the first to comment

Leave a Reply