ਅਮਰੀਕਾ ‘ਚ ਐਡਲਟ ਸਟਾਰ ਓਲਿਵਿਆ ਨੋਵਾ ਨੇ ਕੀਤੀ ਖੁਦਕੁਸ਼ੀ

ਮੁੰਬਈ — ਅਮਰੀਕਾ ‘ਚ ਇਕ ਹੋਰ ਐਡਲਟ ਸਟਾਰ ਓਲਿਵਿਆ ਨੋਵਾ ਦੇ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਉਸ ਦੀ ਲਾਸ਼ ਉਸ ਦੇ ਘਰ ‘ਚੋਂ ਹੀ ਮਿਲੀ ਹੈ। ਉਸ ਨੂੰ ਹਾਇਰ ਕਰਨ ਵਾਲੀ ਏਜੰਸੀ ਐੱਲਏ ਡਾਇਰੈਕਟ ਮਾਡਲਸ ਨੇ ਸਟੇਟਮੈਂਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਅਜੇ ਮੌਤ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਇਸ ਅਦਾਕਾਰਾ ਨੇ ਇਕ ਮਹੀਨੇ ਪਹਿਲਾਂ ਹੀ ਐਡਲਟ ਫਿਲਮ ਇੰਡਸਟਰੀ ਜੁਆਇੰਨ ਕੀਤੀ ਸੀ। ਬੀਤੇ ਸਾਲ ਅਪ੍ਰੈਲ ‘ਚ ਉਸ ਦੇ ਪ੍ਰੇਮੀ ਨੇ ਵੀ ਆਤਮ ਹੱਤਿਆ ਕਰ ਲਈ ਸੀ। ਮਾਡਲਿੰਗ ਏਜੰਸੀ ਨੇ ਦੱਸਿਆ ਕਿ 20 ਸਾਲ ਦੀ ਓਲਿਵਿਆ ਨੋਵਾ ਲਾਸ ਵੇਗਾਸ ਦੀ ਆਪਣੇ ਪ੍ਰਾਈਵੇਟ ਰੇਜੀਡੈਂਸ ‘ਚ ਲਾਸ਼ ਮਿਲੀ, ਜਿੱਥੇ ਕਿ ਉਹ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਇੰਜੁਆਏ ਕਰਕੇ ਵਾਪਸ ਆਈ ਸੀ। ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਵੀ ਉਸ ਨੇ ਇਕ ਟਵੀਟ ਕਰਕੇ ਆਪਣੇ ਇਕੱਲੇਪਨ ਦਾ ਜ਼ਿਕਰ ਕੀਤਾ ਸੀ। ਇਸ ਦੌਰਾਨ ਉਸ ਨੇ ਲਿਖਿਆ ਸੀ ਕਿ, ”ਮੈਂ ਇਕੱਲੇ ਹੀ ਛੁੱਟੀਆਂ ਬਿਤਾ ਰਹੀ ਹਾਂ। ਮਾਡਲਿੰਗ ਏਜੰਸੀ ਨੇ ਕਿਹਾ ਕਿ ਅਸੀਂ ਨੋਵਾ ਨਾਲ ਬਹੁਤ ਘੱਟ ਸਮਾਂ ਲਈ ਕੰਮ ਕੀਤਾ ਪਰ ਉਹ ਬਹੁਤ ਹੀ ਚੰਗੀ ਅਤੇ ਜੈਂਟਲ ਪਰਸਨਾਲਿਟੀ ਵਾਲੀ ਕੁੜੀ ਸੀ।

Be the first to comment

Leave a Reply

Your email address will not be published.


*