ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ਦੀ ਚਾਕੂ ਮਾਰ ਕੇ ਕੀਤੀ ਹੱਤਿਆ

ਨਿਊਯਾਰਕ ( ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬਾ ਕੰਸਾਸ ਵਿਚ ਬੁੱਧਵਾਰ ਨੂੰ ਇਕ ਭਾਰਤੀ ਮੂਲ ਦੇ ਇਕ ਡਾਕਟਰ ਅਚਿਉਤਾ ਰੇੱਡੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਮਾਮਲੇ ਵਿਚ ਅਮਰੀਕੀ ਪੁਲਸ ਨੇ ਇਕ 21 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦਾ ਨਾਂ ਉਮਰ ਰਾਸ਼ਿਦ ਹੈ। ਦੱਸਿਆ ਜਾ ਰਿਹਾ ਹੈ ਕਿ ਮਿਤਕ  ਡਾ.  ਇਕ ਮੰਨੇ-ਪ੍ਰਮੰਨੇ ਮਨੋਚਿਕਿਤਸਕ ਸਨ ਅਤੇ ਤੇਲੰਗਾਨਾ ਦੇ ਨਾਲਗੋਂਡਾ ਜਿਲੇ ਨਾਲ ਸੰਬੰਧ  ਰੱਖਦੇ ਸਨ ਪਰ ਅਜੇ ਤੱਕ ਹੱਤਿਆ ਦੇ ਇਰਾਦੇ ਦੇ ਬਾਰੇ ਵਿਚ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਪਤਾ ਲੱਗਾ ਹੈ ਕਿ ਦੋਸ਼ੀ ਡਾ. ਰੇੱਡੀ ਦਾ ਮਰੀਜ਼ ਸੀ । ਉਸ ਨੂੰ ਵਿਚਿਟਾ ਸ਼ਹਿਰ ਸਥਿਤ ਕੰਟਰੀ ਕਲੱਬ ਤੋਂ ਗ੍ਰਿਫਤਾਰ ਕੀਤਾ ਗਿਆ ।  ਕਲੀਨਿਕ ਦੇ ਮੈਨੇਜ਼ਰ ਨੇ ਇਕ ਸ਼ਖਸ ਨੂੰ ਡਾ. ਰੇੱਡੀ ਉੱਤੇ ਹਮਲਾ ਕਰਦੇ ਹੋਏ ਦੇਖਿਆ । ਡਾਕਟਰ ਕਲੀਨਿਕ ਤੋਂ ਭੱਜਣ ਵਿਚ ਕਾਮਯਾਬ ਰਹੇ ਪਰ ਦੋਸ਼ੀ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਉੱਤੇ ਚਾਕੂ ਨਾਲ ਹਮਲਾ ਕੀਤਾ । ਪੁਲਸ ਜਦੋਂ ਮੌਕੇ ਉੱਤੇ ਪਹੁੰਚੀ ਤਾਂ ਉੱਥੇ ਡਾਕਟਰ ਦੀ ਮੌਕੇ ਤੇ ਹੀ ਮੌਤ ਹੋ ਚੱੁਕੀ ਸੀ।

Be the first to comment

Leave a Reply