ਅਮਰੀਕਾ ਜੰਗੀ ਜਹਾਜ਼ ਰੋਕੇ ਨਹੀਂ ਤਾਂ ਹੋਵੇਗਾ ਵੱਡਾ ਹਮਲਾ : ਉੱਤਰੀ ਕੋਰੀਆ

ਵਾਸ਼ਿੰਗਟਨ  –  ਅਮਰੀਕਾ ਤੇ ਉਤਰੀ ਕੋਰੀਆ ਵਿਚਕਾਰ ਵਾਕ ਜੰਗ ਜਾਰੀ ਹੈ। ਸੰਯੁਕਤ ਰਾਸ਼ਟਰ ‘ਚ ਉਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਡੋਨਾਲਡ ਟਰੰਪ ਨੂੰ ‘ਮਿਸਟਰ  ਏਵਿਲ ਪ੍ਰੈਜ਼ੀਡੈਂਟ’ ਕਹਿ ਕੇ ਸੰਬੋਧਨ ਕੀਤਾ। ਕਿਹਾ, ਅਮਰੀਕੀ ਜੰਗੀ ਜਹਾਜ਼ਾਂ ਦਾ ਉਤਰੀ ਕੋਰੀਆ ਦੇ ਨਜ਼ਦੀਕ ਉਡਣਾ ਬੰਦ ਨਹੀਂ ਹੋਇਆ ਤਾਂ ਅਮਰੀਕਾ ‘ਤੇ ਪਰਮਾਣੂ ਬੰਬ ਦਾ ਹਮਲਾ ਜ਼ਰੂਰੀ ਹੋ ਜਾਵੇਗਾ।  ਕੁਝ ਹੀ ਘੰਟੇ ਬਾਅਦ ਜਵਾਬ ਵਿਚ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ। ਕਿਹਾ, ਉਤਰੀ ਕੋਰੀਆ ਦੇ ਵਿਦੇਸ਼ ਮੰਤਰੀ ਦਾ ਭਾਸ਼ਣ ਸੁਣਿਆ। ਜੇਕਰ ਲਿਟਲ ਰਾਕਟ ਮੈਨ ਦੇ ਵਿਚਾਰ ਸੁਣਾ ਰਹੇ ਹੋਣ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਵਿਚਾਰ ਹੁਣ ਜ਼ਿਆਦਾ ਦਿਨ ਤੱਕ ਉਨ੍ਹਾਂ ਦੇ ਨਾਲ ਨਹੀਂ ਰਹਿਣਗੇ। ਜ਼ਾਹਰ ਹੈ ਕਿ ਟਵੀਟ ਰਾਹੀਂ ਟਰੰਪ ਨੇ ਇਕ ਵਾਰ ਮੁੜ ਤੋਂ ਉਤਰੀ ਕੋਰੀਆ ਨੂੰ ਫ਼ੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।  ਅਮਰੀਕਾ ਤੇ ਉਤਰੀ ਕੋਰੀਆ ਦੇ ਆਗੂ ਹੁਣ ਬਿਨਾਂ ਸਮਾਂ ਗਵਾਏ ਇਕ ਦੂਜੇ ਦਾ ਜਵਾਬ ਦੇ ਰਹੇ ਹਨ। ਇੱਥੋਂ ਤੱਕ ਕਿ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਹਿੱਸਾ ਲੈਣ ਆਏ ਉਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ‘ਤੇ ਸਿੱਧੇ ਹਮਲੇ ਕੀਤੇ। ਅਮਰੀਕੀ ਬੀ-1ਬੀ ਲਾਂਸਰ ਬੰਬਾਰਾਂ ਦਾ ਸਟੀਲਥ ਐਫ35 ਜੰਗੀ ਜਹਾਜ਼ਾਂ ਨਾਲ ਉਤਰੀ ਕੋਰੀਆ ਦੀ ਸਰਹੱਦ ਨੇੜੇ ਸਮੁੰਦਰ ਉਪਰ ਲਗਾਤਾਰ ਉਡਾਣ ਭਰਨਾ ਜਾਰੀ ਹੈ। ਇਸ ਨਾਲ ਕੋਰੀਆਈ ਪ੍ਰਾਇਦੀਪ ਦੇ ਗਰਮ ਮਾਹੌਲ ਵਿਚ ਜੰਗ ਭੜਕਨ ਦਾ ਸ਼ੱਕ ਪੈਦਾ ਹੋ ਗਿਆ ਹੈ। ਉਤਰੀ  ਕੋਰੀਆ ਦੇ ਵਿਦੇਸ਼ ਮੰਤਰੀ ਨੇ ਜੰਗੀ ਜਹਾਜ਼ਾਂ ਦੀ ਗਸ਼ਤ ‘ਤੇ ਪ੍ਰਤੀਕ੍ਰਿਆ ‘ਚ ਅਮਰੀਕਾ ‘ਤੇ ਸਿੱਧੇ ਪਰਮਾਣੂ ਬੰਬ ਸੁੱਟਣ ਦੀ ਧਮਕੀ ਦਿੱਤੀ। ਰੀ ਯੋਂਗ ਨੇ ਕਿਹਾ ਕਿ  ਉਤਰੀ ਕੋਰੀਆ ਅਪਣੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

Be the first to comment

Leave a Reply