ਅਮਰੀਕਾ : ਟੈਕਸਾਸ ‘ਚ ਭਿਆਨਕ ਤੂਫ਼ਾਨ ਕਾਰਨ ਹੋਈਆਂ 5 ਮੌਤਾਂ, ਪ੍ਰਭਾਵਤ ਖੇਤਰਾਂ ਦਾ ਦੌਰਾ ਕਰਨਗੇ ਟਰੰਪ

ਹਿਊਸਟਨ –  ਅਮਰੀਕਾ ਵਿਚ ਪਿਛਲੇ 13 ਸਾਲ ਵਿਚ ਆਏ ਸਭ ਤੋਂ ਭਿਆਨਕ ਤੂਫ਼ਾਨ ਹਾਰਵੇ ਕਾਰਨ ਕਾਫੀ ਤਬਾਹੀ ਹੋਈ ਹੈ। ਟਰੰਪ ਭਿਆਨਕ ਤੂਫਾਨ ਹਾਰਵੇ ਨਾਲ ਪ੍ਰਭਾਵਤ ਟੈਕਸਾਸ ਦਾ ਮੰਗਲਵਾਰ ਨੂੰ ਦੌਰਾ ਕਰਨਗੇ। ਪ੍ਰਸ਼ਾਸਨ ਨੇ ਇਸ ਤੂਫਾਨ ਦੇ ਮੱਦੇਨਜ਼ਰ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ। ਵਾਈਟ ਹਾਊਸ ਨੇ  ਇਹ ਜਾਣਕਾਰੀ ਦਿੱਤੀ। ਇਸ ਕਾਰਨ ਹਵਾਈ ਅੱਡੇ ‘ਚ ਪਾਣੀ ਵੜ ਗਿਆ ਤੇ ਕਈ ਉਡਾਣਾਂ ਰੱਦ ਕਰਨੀ ਪਈਆਂ ਤੇ ਸੈਂਕੜੇ ਦਰੱਖਤ ਉਖੜ ਗਏ।  ਹਿਊਸਟਨ ਦੀ ਗਲੀਆਂ ਤੇ ਸੜਕਾਂ ‘ਤੇ ਪਾਣੀ ਭਰਿਆ ਪਿਆ ਹੈ। ਪੂਰੇ ਟੈਕਸਾਸ ਨੂੰ ਅਪਣੀ ਜਦ ਵਿਚ ਲੈ ਚੁੱਕੇ ਤੂਫ਼ਾਨ ਦੇ ਨਾਲ ਹੋਈ ਭਾਰੀ ਬਾਰਸ਼ ਕਾਰਨ ਕਾਫੀ ਨੁਕਸਾਨ ਹੋਇਆ ਹੈ ਅਤੇ ਪੰਜ ਲੋਕਾਂ ਦੀ ਮੌਤ ਦੀ ਖ਼ਬਰ ਮਿਲੀ ਹੈ। ਹਾਰਵੇ ਦੀ ਵਜ੍ਹਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਕਿਉਂਕਿ ਬਚਾਅ ਕਾਰਜਾਂ ਦੀ ਟੀਮ ਖੇਤਰ ਵਿਚ ਫਸੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਰਾਸ਼ਟਰੀ ਮੌਸਮ ਸੇਵਾ ਨੇ ਦੱਸਿਆ ਕਿ ਹੜ੍ਹ ਨਾਲ ਸਬੰਧਤ ਘਟਨਾਵਾਂ ਕਾਰਨ ਹਿਊਸਟਨ ਇਲਾਕੇ ਵਿਚ ਪੰਜ ਲੋਕਾਂ ਦੀ ਮੌਤ ਦੀ ਖ਼ਬਰ ਮਿਲੀ ਹੈ। ਇਸ ਕਾਰਨ 14 ਲੋਕ ਜਖ਼ਮੀ ਹੋਏ ਹਨ। ਫਲੋਰਿਡਾ ਵਿਚ ਸਾਲ 2004 ਵਿਚ ਆਏ ਚਾਰਲੀ ਤੂਫਾਲ ਤੋਂ ਬਾਅਦ ਅਮਰੀਕਾ ਵਿਚ ਆਏ ਸ਼੍ਰੇਣੀ ਚਾਰ ਦੇ ਭਿਆਨਕ ਤੂਫਾਨ ਵਿਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚਲ ਰਹੀ ਹੈ।   ਸਭ ਤੋਂ ਜ਼ਿਆਦਾ ਨੁਕਸਾਨ ਤੱਟੀ ਖੇਤਰ ਰੌਕਪੋਰਟ ਵਿਚ ਹੋਇਆ ਜਿੱਥੇ ਸੈਂਕੜੇ ਮਕਾਨ ਢਹਿ ਗਏ ਹਨ ਜਾਂ ਨੁਕਸਾਨ ਗਏ ਹਨ। ਰਿਪੋਰਟ ਮੁਤਾਬਕ ਤੂਫ਼ਾਨ ਦੇ ਕਾਰਨ ਹਿਊਸਟਨ ਇਲਾਕੇ ਵਿਚ 20 ਇੰਚ ਤੱਕ ਬਾਰਸ਼ ਹੋਈ। ਇਸ ਕਾਰਨ ਦੱਖਣੀ ਪੂਰਵੀ ਟੈਕਸਾਸ ਵਿਚ ਵਿਨਾਸ਼ਕਾਰੀ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਰਾਸ਼ਟਰਪਤੀ ਟਰੰਪ ਨੇ ਸਵੇਰੇ ਬਚਾਅ ਕਾਰਜਾਂ ਦੀ ਟੀਮ ਦੇ ਸਮਰਥਨ ਵਿਚ ਟਵੀਟ ਕੀਤਾ। ਟਰੰਪ ਨੇ ਕਿਹਾ ਕਿ ਲਗਾਤਾਰ ਬਾਰਸ਼ ਅਤੇ ਹੜ੍ਹ ਨਾਲ ਨਿਪਟਿਆ ਜਾ ਰਿਹਾ ਹੈ। ਹਜ਼ਾਰਾਂ ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਮੈਂ ਛੇਤੀ ਹੀ ਅਜਿਹੇ ਪ੍ਰੋਗਰਾਮ ਦੇ ਨਾਲ ਟੈਕਸਾਸ ਜਾਵਾਂਗਾ। ਜਿਸ ਨਾਲ ਕਿਸੇ ਨੂੰ ਦਿੱਕਤ ਨਾ ਹੋਵੇ।

Be the first to comment

Leave a Reply