ਅਮਰੀਕਾ ਤੋਂ ਅਸਲ੍ਹਾ ਮੰਗਵਾਉਣ ਦੇ ਦੋਸ਼ ‘ਚ ਪੰਜਾਬੀ ਦੋਸ਼ੀ ਕਰਾਰ

ਲੰਡਨ, 23 ਮਾਰਚ -ਕਵੈਂਟਰੀ ਯੂਨੀਵਰਸਿਟੀ ਦੇ ਇਕ ਪੰਜਾਬੀ ਮੂਲ ਦੇ ਵਿਦਿਆਰਥੀ ਮੈਥੀਊ ਸਿੱਧੂ ਨੂੰ ਅਮਰੀਕਾ ਤੋਂ ਯੂ.ਕੇ. ਵਿਚ ਬੰਦੂਕਾਂ ਤੇ ਹੋਰ ਅਸਲ੍ਹਾ ਮੰਗਵਾਉਣ ਦੀ ਸਾਜ਼ਿਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਵਾਰਿਕ ਕਰਾਊਨ ਕੋਰਟ ‘ਚ ਚੱਲੇ ਮੁਕੱਦਮੇ ਦੌਰਾਨ ਦੱਸਿਆ ਗਿਆ ਕਿ ਮੈਥੀਊ ਸਿੱਧੂ, ਗੇਬਰੀਅਲ ਅਦਾਈ ਨੇ ਇਕ ਗਰੋਹ ਦੇ ਆਗੂ ਸ਼ਾਜ਼ੀ ਬੁਹਾਰੀ ਨਾਲ ਮਿਲ ਕੇ ਅਮਰੀਕਾ ਦੇ ਐਰੀਜ਼ੋਨਾ ਸਟੇਟ ਤੋਂ ਬੰਦੂਕਾਂ ਤੇ ਹੋਰ ਗੋਲੀ ਸਿੱਕਾਂ ਮੰਗਵਾਉਣ ਦੀ ਸਾਜ਼ਿਸ਼ ਘੜੀ ਸੀ। ਸਰਕਾਰੀ ਵਕੀਲ ਨੇ ਅਦਾਲਤ ‘ਚ ਦੱਸਿਆ ਕਿ ਯੂਨੀਵਰਸਿਟੀ ਦੇ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਫੋਕੀ ਟੌਹਰ ਜਾਂ ਪੈਸੇ ਖ਼ਾਤਰ ਇਹ ਸਾਜ਼ਿਸ਼ ਘੜੀ ਸੀ। ਐਰੀਜ਼ੋਨਾ ਰਹਿੰਦੀ ਇਕ ਔਰਤ ਨਾਲ ਸੰਪਰਕ ਕਰਕੇ 2015 ਵਿਚ ਇਨ੍ਹਾਂ ਲਈ ਅਸਲ੍ਹਾ ਲਿਆ ਸੀ। ਮੁੱਖ ਸਰਗਨਾ ਸ਼ਾਜ਼ੀ ਬੁਹਾਰੀ ਨੇ ਅਨੈਸਟੇਸੀਆ ਨਾਂਅ ਦੀ ਮਹਿਲਾ ਨੂੰ ਲੰਬੀ ਰੇਂਜ ਵਾਲੀ ਗੰਨ ਤੇ 200 ਗੋਲੀਆਂ ਦਾ ਆਡਰ ਦਿੱਤਾ ਜੋ ਕੋਰੀਅਰ ਕੰਪਨੀ ਦੇ ਗੁਦਾਮ ਵਿਚ ਹੀ ਖੁੱਲ੍ਹ ਗਏ ਅਤੇ ਸਾਰਾ ਭੇਤ ਖੁੱਲ੍ਹ ਗਿਆ। ਅਮਰੀਕਾ ਪੁਲਿਸ ਅਤੇ ਯੂ.ਕੇ. ਦੀ ਪੁਲਿਸ ਵਲੋਂ ਬਾਅਦ ਵਿਚ ਇਸ ਪਾਰਸਲ ਨੂੰ ਕੋਰੀਅਰ ਦੇ ਭੇਸ ‘ਚ ਇਹ ਪੈਕਿਸ ਸ਼ਾਜ਼ੀ ਬੁਹਾਰੀ ਤੱਕ ਪਹੁੰਚਾਇਆ ਤੇ ਦਸਤਖ਼ਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਤਿੰਨਾਂ ਵਿਦਿਆਰਥੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਿਨ੍ਹਾਂ ਨੂੰ ਸਜ਼ਾ ਬਾਅਦ ‘ਚ ਸੁਣਾਈ ਜਾਵੇਗੀ।