ਅਮਰੀਕਾ ਦੇ ਇਕ ਮਾਹਿਰ ਨੇ ਕਿਹਾ ਕਿ ਚੀਨ ਨੂੰ ਭਾਰਤ ਨਾਲ ਸਰਹੱਦ ਵਿਵਾਦ ‘ਤੇ ਕੁਝ ਹਾਸਲ ਨਹੀਂ ਹੋਣ ਵਾਲਾ

ਵਾਸ਼ਿੰਗਟਨ— ਅਮਰੀਕਾ ਦੇ ਇਕ ਮਾਹਿਰ ਨੇ ਕਿਹਾ ਕਿ ਚੀਨ ਨੂੰ ਭਾਰਤ ਨਾਲ ਸਰਹੱਦ ਵਿਵਾਦ ‘ਤੇ ਕੁਝ ਹਾਸਲ ਨਹੀਂ ਹੋਣ ਵਾਲਾ ਕਿਉਂਕਿ ਉਸ ਵੱਲੋਂ ਸਿੱਕਿਮ ਸੈਕਟਰ ਦੇ ਡੋਕਲਾਮ ‘ਚ ਬਣਾਈ ਜਾ ਰਹੀ ਸੜਕ ਕੀਤੇ ਨਹੀਂ ਜਾਂਦੀ ਅਤੇ ਉਸ ਦਾ ਇਹ ਕਦਮ ਭਾਰਤ ਨੂੰ ਅਮਰੀਕਾ ਅਤੇ ਜਪਾਨ ਦੇ ਹੋਰ ਨੇੜੇ ਲਿਆ ਦੇਵੇਗਾ।
ਅਮਰੀਕੀ ਵਿਦੇਸ਼ ਨੀਤੀ ਪ੍ਰੀਸ਼ਦ ‘ਚ ਫੇਲੋ ਅਤੇ ਏਸ਼ੀਆਈ ਸੁਰੱਖਿਆ ਪ੍ਰੋਗਰਾਮਾਂ ਦੇ ਨਿਦੇਸ਼ਕ ਜੇਫ ਸਮਿਥ ਨੇ ਕਿਹਾ ਕਿ ਇਸ ਸਰਗਰਮੀ ਨਾਲ ਨੌਜਵਾਨ ਭਾਰਤੀਆਂ ‘ਚ ਅਵਿਸ਼ਵਾਸ਼ ਪੈਦਾ ਹੋਵੇਗਾ, ਜਿਨ੍ਹਾਂ ਨੂੰ ਚੀਨ ਨਾਲ ਮੁਕਾਬਲਾ ਕਰਨ ਦਾ ਜ਼ਿਆਦਾ ਅਨੁਭਵ ਨਹੀਂ ਹੈ। ਉਨ੍ਹਾਂ ਕਿਹਾ, ”ਸਗੋਂ ਇਹ ਭਾਰਤ ਨੂੰ ਅਮਰੀਕਾ ਅਤੇ ਜਾਪਾਨ ਦੇ ਹੋਰ ਨੇੜੇ ਲਿਆ ਦੇਵੇਗਾ ਅਤੇ ਭਾਰਤ ‘ਚ ਚੀਨ ਵਿਰੋਧੀ ਲਹਿਰ ਪੈਦਾ ਕਰੇਗਾ। ਮਾਹਿਰਾਂ ਨੇ ਭਾਰਤ ਚੀਨ ਸਰਹੱਦ ਵਿਵਾਦ ‘ਤੇ ਕਿਹਾ ਕਿ ਚੀਨ ਲਈ ਦਾਅ ‘ਤੇ ਕੀ ਲੱਗਾ ਹੈ? ਇਹ ਇਕ ਅਜਿਹੀ ਸੜਕ ਹੈ ਜੋ ਕੀਤੇ ਨਹੀਂ ਜਾਂਦੀ।

Be the first to comment

Leave a Reply