ਅਮਰੀਕਾ ਦੇ ਰਾਸ਼ਟਰਪਤੀ ਦੀ ਮਾਨਸਿਕ ਸਿਹਤ ਨੂੰ ਲੈ ਕੇ ਉੱਠ ਰਹੇ ਸਵਾਲ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਦੀ ਮਾਨਸਿਕ ਸਿਹਤ ਨੂੰ ਲੈ ਕੇ ਉੱਠ ਰਹੇ ਸਵਾਲਾਂ ਵਿਚਕਾਰ ਵ੍ਹਾਈਟ ਹਾਊਸ ਨੇ ਕਿਹਾ ਕਿ ਡੋਨਾਲਡ ਟਰੰਪ ਦੀ ਇਸ ਹਫਤੇ ਹੋਣ ਵਾਲੀ ਉਸ ਦੀ ਡਾਕਟਰੀ ਜਾਂਚ ‘ਚ ਮਾਨਸਿਕ ਸਥਿਤੀ ਦੀ ਜਾਂਚ ਸ਼ਾਮਲ ਨਹੀਂ ਹੋਵੇਗੀ। ਜਦ ਇਸ ਜਾਂਚ ਸੰਬੰਧੀ ਬੁਲਾਰੇ ਹੈਗਨ ਗਿਡਲੇ ਤੋਂ ਪ੍ਰਸ਼ਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾਂਹ ‘ਚ ਜਵਾਬ ਦਿੱਤਾ। ਗਿਡਲੇ ਨੇ ਏਅਰ ਫੋਰਸ ਵਨ ਜਹਾਜ਼ ਦੇ ਰਿਪੋਟਰਾਂ ਨੂੰ ਦੱਸਿਆ ਸੀ ਕਿ ਟਰੰਪ ਬਹੁਤ ਬੁੱਧੀਮਾਨ ਹਨ। ਟਰੰਪ ਦੀ ਸ਼ੁੱਕਰਵਾਰ ਨੂੰ ਵਾਲਟਰ ਰੀਡ ਫੌਜੀ ਹਸਪਤਾਲ ‘ਚ ਜਾਂਚ ਹੋਵੇਗੀ ਅਤੇ ਇਸ ਦੀ ਰਿਪੋਰਟ ਜਨਤਕ ਕੀਤੀ ਜਾਵੇਗੀ। ਸਾਲ 2016 ‘ਚ ਰਾਸ਼ਟਰਪਤੀ ਚੌਣਾਂ ਦੌਰਾਨ 71 ਸਾਲਾ ਟਰੰਪ ਨੇ ਆਪਣੇ ਡਾਕਟਰ ਹੈਰਲਡ ਬੋਰਵਸਟਰੀਨ ਦਾ ਇਕ ਪੱਤਰ ਪ੍ਰਕਾਸ਼ਿਤ ਕੀਤਾ ਸੀ ਜਿਸ ‘ਚ ਦੱਸਿਆ ਗਿਆ ਕਿ ਉਨ੍ਹਾਂ ਦੀ ਸਰੀਰਕ ਸਿਹਤ ਬਿਲਕੁਲ ਠੀਕ ਹੈ। ਹਾਲ ਹੀ ‘ਚ ਪ੍ਰਕਾਸ਼ਿਤ ਇਕ ਕਿਤਾਬ ‘ਚ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਸ਼ੱਕ ਪ੍ਰਗਟਾਏ ਗਏ ਹਨ ਜਿਸ ਤੋਂ ਨਾਰਾਜ਼ ਹੋ ਕੇ ਟਰੰਪ ਨੇ ਇਸ ਹਫਤੇ ਟਵਿੱਟਰ ‘ਤੇ ਆਪਣੇ-ਆਪ ਨੂੰ ਬਹੁਤ ਹੀ ਸਥਿਰ ਅਤੇ ਹੁਸ਼ਿਆਰ ਵਿਅਕਤੀ ਦੱਸਿਆ।

Be the first to comment

Leave a Reply