ਅਮਰੀਕਾ ਦੇ ਵੱਖ ਵੱਖ ਗੁਰੂ ਘਰਾਂ ਚ ਢਾਡੀ ਕੁਲਜੀਤ ਸਿੰਘ ਦਿਲਬਰ ਨੇ ਸੰਗਤਾਂ ਨੂੰ ਵਾਰਾਂ ਨਾਲ ਨਿਹਾਲ ਕੀਤਾ।

ਸੈਕਰਾਮੈਂਟੋ, ਕੈਲੀਫੋਰਨੀਆ( ਹੁਸਨ ਲੜੋਆ ਬੰਗਾ)ਸਿੱਖ ਜਗਤ ਦੇ ਮਹਾਨ ਰਹੇ ਢਾਡੀ ਦਾਇਆ ਸਿੰਘ ਦਿਲਬਰ ਦੇ ਸਪੁੱਤਰ ਢਾਡੀ ਕੁਲਜੀਤ ਸਿੰਘ ਦਿਲਬਰ ਨੇ ਆਪਣੇ ਪਿੳ ਦੇ ਪੂਰਨਿਆਂ ਤੇ ਚਲਦਿਆਂ ਪੁਰਾਤਨ ਹੋਣ ਜਾ ਰਹੀ ਢਾਡੀ ਕਲਾ ਨੂੰ ਅੱਗੇ ਤੋਰਦਿਆਂ ਅਮਰੀਕਾ ਦੇ ਵੱਖ ਵੱਖ ਗੁਰੂ ਘਰਾਂ ਚ ਸਿੱਖ ਜਗਤ ਨੂੰ ਇਸ ਕਲਾ ਵਾਰੇ ਜਿਥੇ ਜਾਣਕਾਰੀ ਦਿੱਤੀ ਉੱਥੇ ਸੰਗਤਾਂ ਨੂੰ ਗੁਰੂ ਘਰਾਂ ਵਿਚ ਸਿੱਖ ਇਤਹਾਸ ਦੇ ਖੂਨ ਗੜੁਚੇ ਪੰਨਿਆਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ । ਗੁਰਦਆਰਾ ਸਾਹਿਬ ਸੈਕਰਾਮੈਂਟੋ, ਗੁਰਦੁਆਰਾ ਬਿਊਨਾ ਪਾਰਕ ਲਾਸ ਐਂਜਲਸ ਵਾਲ ਨਟ, ਵਰਮਾਉਟ, ਸਿਆਟਲ, ਯੂਬਾਸਿਟੀ, ਬੇਕਰਸਫੀਲਡ, ਟਰਲੱਕ , ਟਰੇਸੀ ,ਫਰੀਮਾਉਂਟ ਅਤੇ ਇਤਿਹਾਸਕ ਗੁਰਦੁਆਰਾ ਸਟਾਕਟਨ ਆਦਿ ਗੁਰੂ ਘਰਾਂ ਵਿਚ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਇਹਤਿਹਾਸ ਨਾਲ ਜੋੜਿਆ। ਦਿਲਬਰ ਦੇ ਢਾਡੀ ਵਾਰ ਕਲਾ ਇੱਕ ਵੱਖਰਾ ਗੁਣ ਹੈ ਕਿ ਜਦੋਂ ਦਿਲਬਰ ਸਾਹਿਬ ਕਿਸੇ ਪ੍ਰਸੰਗ ਨੂੰ ਲੈਂਦੇ ਹਨ ਤਾਂ ਸੰਗਤ ਉਨਾਂ ਦੇ ਪ੍ਰਸੰਗ ਦੇ ਸੰਪੂਰਨ ਹੋਣ ਤੱਕ ਨਹੀਂ ਹਿਲਦੀ। ਇਸ ਅਮਰੀਕਾ ਦੌਰੇ ਦੌਰਾਨ ਗੁਰਦੁਆਰਾ ਬਿਊਨਾ ਪਾਰਕ ਲਾਸ ਐਜਲਸ ਵਿਖੇ ਢਾਡੀ ਕੁਲਜੀਤ ਸਿੰਘ ਦਿਲਬਰ ਜੀ ਦੇ ਢਾਡੀ ਜੱਥੇ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਢਾਡੀ ਕੁਲਜੀਤ ਸਿੰਘ ਦਿਲਬਰ ਦੇ ਜੱਥੇ ਨੂੰ ਵੱਖ ਗੁਰਦੁਆਰਾ ਸਾਹਿਬਾਨਾਂ ਵਲੋਂ ਸਤਿਕਾਰ ਸਹਿਤ ਸਨਮਾਨ ਦਿੱਤਾ ਗਿਆ।

Be the first to comment

Leave a Reply