ਅਮਰੀਕਾ ਦੇ ਸਿੱਖਾਂ ਲਈ ਅਤਿ ਜਰੂਰੀ ਸੂਚਨਾ ਸ਼੍ਰੋਮਣੀ   ਅਕਾਲੀ   ਦਲ   (ਅੰਮ੍ਰਿਤਸਰ)   ਦੇ   ਮੈਂਬਰਸ਼ਿਪ   ਕਾਰਡ   ਕੇਵਲ ਨਿਊਯਾਰਕ ਦਫਤਰ   ਅਤੇ   ਪਾਰਟੀ   ਦੇ   ਪੰਜਾਬ   ਦੇ   ਫਤਿਹਗੜ੍ਹ   ਸਾਹਿਬ   ਮੁੱਖ ਦਫਤਰ ਵਿਖੇ ਹੀ ਜਾਰੀ ਹੁੰਦੇ ਹਨ :ਟਿਵਾਣਾ 

ਫਤਿਹਗੜ੍ਹ ਸਾਹਿਬ/ ਨਿਊਯਾਰਕ –  (ਰਾਜ ਗੋਗਨਾ) -ਸ੍ਰ ਸਿਮਰਨਜੀਤਸਿੰਘ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ੍ਰ ਹਰਨਾਮ ਸਿੰਘ ਦੇ ਸੀਨੀਆਰ ਆਗੂਆਂ ਨੂੰ ਇਹ ਜਾਣ ਕੇ ਅਤਿ ਦੁੱਖ ਪੰਹੁਚਿਆ ਹੈ ਕਿ ਅਮਰੀਕਾ ਦੀ ਜੱਥੇਬੰਦੀ ਦੇ ਸੀਨੀਅਰ ਆਗੂਆਂ ਵਿੱਚ ਆਪਸੀ ਕੁਝ ਗਲਤਫਹਿਮੀ ਉਤਪੰਨ ਹੋ ਗਈ ਹੈ । ਉਸਨੂੰ ਸਹੀ ਕਰਨ ਅਤੇ ਸਮੁੱਚੀ ਅਮਰੀਕਾ ਦੀ ਪਾਰਟੀ ਨੂੰ ਇੱਕ ਰੱਖਣ ਹਿੱਤ ਸਪਸ਼ਟ ਕੀਤਾ ਜਾਂਦਾ ਹੈ ਕਿ ਅਮਰੀਕਾ ਦੀ ਪਾਰਟੀ ਦੇ ਕਨਵੀਨਰ ਅਤੇ ਚੇਅਰਮੈਨ ਸ.ਬੂਟਾ ਸਿੰਘ ਖੜੌਦ ਹਨ ਅਤੇ ਬਾਕੀ ਸਭ ਆਹੁਦੇਦਾਰ ਸਾਹਿਬਾਨ ਵੀ ਸਤਿਕਾਰਯੋਗ ਹਨ, ਉਹ ਸ੍.ਬੂਟਾ ਸਿੰਘ ਨਾਲ ਤਾਲਮੇਲ ਰੱਖਦੇ ਹੋਏ ਸਲਾਹ ਮਸ਼ਵਰੇ ਨਾਲ ਕੰਮ ਕਰਨ ਦੇ ਪਾਬੰਦ ਹਨ।  ਜੋ ਗਲਤਫਹਿਮੀ ਮੈਂਬਰਸ਼ਿਪ ਕਾਰਡ ਜਾਂ ਆਈ.ਡੀ.ਕਾਰਡ ਜਾਰੀ ਕਰਨ ਸਬੰਧੀ ਹੋਈ ਹੈ ਉਸ ਸਬੰਧੀ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੇ ਮੈਂਬਰਸ਼ਿਪ ਕਾਰਡ ਜਾਰੀ ਕਰਨ ਦਾ ਅਧਿਕਾਰੀ ਕੇਵਲ ਨਿਊਯਾਰਕ ਵਿਖੇ ਸਥਾਪਤ ਪਾਰਟੀ ਦਫਤਰ ਅਤੇ ਪੰਜਾਬ (ਭਾਰਤ ਵਿੱਚ) ਕਿਲ੍ਹਾ ਸ.ਹਰਨਾਮ ਸਿੰਘ (ਫਤਿਹਗੜ੍ਹ ਸਾਹਿਬ) ਦੇ ਮੁੱਖ ਦਫਤਰ ਤੋਂ ਇਲਾਵਾ ਕਿਸੇ ਵੀ ਦਫਤਰ ਅਤੇ ਆਹੁਦੇਦਾਰ ਨੂੰ ਇਹ ਕਾਰਡ ਜਾਰੀ ਕਰਨ ਦਾ ਅਧਿਕਾਰ ਨਹੀਂ ਹੈ। ਨਾਂ ਸਿੱਖਾਂ ਜਾਂ ਪੰਥਦਰਦੀਆਂ ਨੇ ਕਿਸੇ ਹੋਰ ਪਾਸਿਓਂ ਕਾਰਡ ਪ੍ਰਾਪਤ ਕੀਤੇ ਹਨ, ਅਸੀਂ ਉਨਾਂ ਦੇ ਭਵਿੱਖ ਨੂੰ ਵੀ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਅਤੇ ਨਾ ਹੀ ਸਾਨੂੰ ਇਹ ਅਧਿਕਾਰ ਹੈ। ਇਸ ਲਈ ਨਵੇਂ ਮੈਂਬਰਸ਼ਿਪ ਕਾਰਡ ਬਣਾਉਣ ਵਾਲੇ ਚਾਹਵਾਨ ਸਿੱਖਾਂ,ਪੰਥ ਦਰਦੀਆਂ ਨੂੰ ਅਪੀਲ ਹੈ ਕਿ ਉਹ ਨਿਊਯਾਰਕ ਦਫਤਰ ਜਾਂ ਫਤਿਹਗੜ੍ਹ ਸਾਹਿਬ ਦੇ ਮੁੱਖ ਦਫਤਰ ਤੋਂ ਹੀ ਆਪਣੇ ਪਹਿਚਾਣਪੱਤਰ ਪ੍ਰਾਪਤ ਕਰਨ । ਇਹ ਜਾਣਕਾਰੀ ਅੱਜ ਸ.ਸਿਮਰਨਜੀਤ ਸਿੰਘ ਮਾਨ ਦੀਆਂ ਹਦਾਇਤਾਂ ਉੱਤੇ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਸ.ਇਕਬਾਲ ਸਿੰਘ ਟਿਵਾਣਾ ਦੇ ਦਸਤਖਤਾਂ ਹੇਠ ਭਾਰਤ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਸਿੱਖਾਂ, ਪੰਥ ਦਰਦੀਆਂ ਨੂੰ ਸੰਜੀਦਗੀ ਢੰਗ ਨਾਲ ਜਾਣਕਾਰੀ ਦਿੰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਜਾਹਰ ਕੀਤੇ ਗਏ ।ਉਨਾਂ  ਨੇ  ਪਾਰਟੀ  ਦੇ  ਬਿਨ੍ਹਾਂ  ਤੇ  ਦੂਸਰੀ  ਬੇਨਤੀ ਕੀਤੀ  ਕਿ  ਅਮਰੀਕਾ  ਦੇ  ਸਭ  ਆਹੁਦੇਦਾਰ ਸਾਹਿਬਾਨ  ਅਤਿਸਤਿਕਾਰਯੋਗ ਹਨ ਉਸੇ ਤਰਾਂ ਸ. ਰੇਸ਼ਮ ਸਿੰਘ ਵੀ ਬਹੁਤ ਸਤਿਕਾਰਯੋਗ ਸਾਡੀ ਪਾਰਟੀ ਦੇ ਸੀਨੀਅਰ ਮੈਂਬਰ ਹਨ। ਉਨਾਂ ਨੇ ਸਰਬੱਤ ਖਾਲਸਾ ਸਮੇ ਅਤੇ ਕਈ ਔਖੇ ਸਮਿਆਂ ਉੱਤੇ ਪਾਰਟੀ ਲਈ ਵੱਡੀ ਘਾਲਣਾ ਘਾਲੀ ਹੈ। 9 ਮਹੀਨੇ ਪੰਜਾਬ ਦੀਆਂ ਜੇਲ੍ਹਾ ਵਿੱਚ ਬੰਦੀ ਰਹੇ ਹਨ, ਇਸ ਲਈ ਸਮੁੱਚੀ ਅਮਰੀਕਨ ਜੱਥੇਬੰਦੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਹੁਦੇਦਾਰ ਸਾਹਿਬਾਨ ਨੂੰ ਅਪੀਲ ਹੈ ਕਿ ਅਮਰੀਕਾ ਦੀ ਸਾਡੀ ਪਾਰਟੀ ਇੱਕ ਮਜਬੂਤ ਯੂਨਿਟ ਹੈ । ਜੋ ਪਾਰਟੀ ਦੀ ਸੋਚ ਅਤੇ ਨੀਤੀਆਂ ਨੂੰ ਬਹੁਤ ਹੀ ਅੱਛੇ ਢੰਗ ਨਾਲ ਸਮੁੱਚੇ ਸੰਸਾਰ ਵਿੱਚ ਪ੍ਰਚਾਰਨ ਦੀ ਜੁੰਮੇਵਾਰੀ ਨਿਭਾ ਰਿਹਾ ਹੈ । ਇਸ ਲਈ ਸਭ ਆਹੁਦੇਦਾਰ ਸਾਹਿਬਾਨ ਸ. ਬੂਟਾ ਸਿੰਘ ਖੜੌਦ, ਕਨਵੀਨਰ ਅਤੇ ਚੇਅਰਮੈਨ ਅਮਰੀਕਾ ਯੂਨਿਟ ਨਾਲ ਸਪੰਰਕ ਰੱਖਦੇ ਹੋਏ ਆਪਣੀਆਂ ਜੁੰਮੇਵਾਰੀਆਂ  ਸਹਿਯੋਗ ਅਤੇ ਸਾਮੂਹਿਕ  ਢੰਗ ਨਾਲ ਪੂਰੀਆਂ ਕਰਨ  ।  ਉਨਾਂ ਇਹ  ਵੀ  ਅਪੀਲ ਕੀਤੀ ਕਿ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲਈ ਪਾਰਟੀ ਵਲੋਂ ਬਹੁਤ ਹੀ ਧੱੜਲੇਦਾਰ ਅਤੇ ਕੌਮੀ ਸੋਚ ਦੇ ਮਾਲਕ ਸ੍ਰ.ਕੁਲਵੰਤ ਸਿੰਘ ਮੁਝੈਲ ਨੁੰ ਖੜਾ ਕੀਤਾ ਹੈ ਅਤੇ  ਸਭ ਅਮਰੀਕਨ ਅਤੇ ਹੋਰ ਮੁਲਕਾਂ ਦੇ ਪਾਰਟੀ ਆਹੁਦੇਦਾਰ ਉਨਾਂ ਦੀ ਜਿੱਤ ਯਕੀਨੀ ਬਨਾਉਣ ਲਈ ਆਪਸੀ ਤਾਲਮੇਲ ਰਾਹੀਂ ਊਦਮ ਕਰਨ।

Be the first to comment

Leave a Reply