ਅਮਰੀਕਾ ਵਲੋਂ ਹਵਾ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਸਖਤ ਨਿਯਮਾਂ

0
36

ਵਾਸ਼ਿੰਗਟਨ- ਅਮਰੀਕਾ ਵਲੋਂ ਹਵਾ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਸਖਤ ਨਿਯਮਾਂ ਦਾ ਅਸਰ ਨਜ਼ਰ ਆਉਣ ਲੱਗ ਪਿਆ ਹੈ। 1990 ਤੋਂ ਲੈ ਕੇ 2010 ਤਕ ਦੇ 20 ਸਾਲਾਂ ਦੌਰਾਨ ਹਵਾ ਦੇ ਪ੍ਰਦੂਸ਼ਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿਚ ਹੁਣ ਕਮੀ ਹੋ ਰਹੀ ਹੈ।
ਹਵਾ ਦੇ ਪ੍ਰਦੂਸ਼ਣ ਕਾਰਨ ਹਰ ਸਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਉਕਤ 20 ਸਾਲਾਂ ਦੌਰਾਨ 71 ਹਜ਼ਾਰ ਪ੍ਰਤੀ ਸਾਲ ਰਿਹਾ ਸੀ। ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਨੇ ਇਸ ਸਬੰਧੀ ਵਿਸਤ੍ਰਿਤ ਖੋਜ ਕੀਤੀ ਹੈ। ਇਸ ਖੋਜ ਨੂੰ ਨਾਸਾ ਅਤੇ ਈ. ਪੀ. ਨੇ ਵੀ ਮਾਨਤਾ ਦਿੱਤੀ ਹੈ। ਖੋਜ ਰਿਪੋਰਟ ਵਿਚ ਦਿਲ ਦੇ ਰੋਗਾਂ ਅਤੇ ਹਵਾ ਦੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ 21 ਸਾਲ ਦੇ ਅੰਕੜਿਆਂ ’ਤੇ ਅਧਿਐਨ ਕੀਤਾ ਗਿਆ ਹੈ। ਅਧਿਐਨ ਪਿੱਛੋਂ ਯੂਨੀਵਰਸਿਟੀ ਇਸ ਸਿੱਟੇ ’ਤੇ ਪੁੱਜੀ ਕਿ ਅਮਰੀਕਾ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਕੰਟਰੋਲ ਵਿਚ ਕਰਨ ਲਈ ਲਾਗੂ ਹੋਏ ਸਖਤ ਕਾਨੂੰਨ ਕਾਰਨ ਲੋਕਾਂ ਦੀ ਸਿਹਤ ’ਤੇ ਇਸ ਦਾ ਉਸਾਰੂ ਅਸਰ ਹੋਇਆ ਹੈ।