ਅਮਰੀਕਾ ਵਿੱਚ ਟਰੰਪ ਖਿਲਾਫ ਮਹਾਦੋਸ਼ ਦਾ ਮਤਾ ਪੇਸ਼

ਵਾਸ਼ਿੰਗਟਨ  –  ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਰੂਸੀ ਦਖਲ ਤੇ ਘਿਰੇ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆ ਹਨ। ਇਕ ਵਿਰੋਧੀ ਡੈਮੋਕ੍ਰੇਟਿਕ ਸੰਸਦ ਮੈਬਰ ਨੇ ਇਸ ਮਾਮਲੇ ਦੀ ਜਾਂਚ ਵਿਚ ਰੁਕਾਵਟ ਪਹੁੰਚਾਊਣ ਦੇ ਦੋਸ਼ ਵਿਚ ਟਰੰਪ ਖਿਲਾਫ ਮਹਾਦੋਸ਼ ਦਾ ਮਤਾ ਪੇਸ਼ ਕੀਤਾ ਹੈ। ਕੈਲੀਫੋਰਨੀਆ ਤੋ ਡੈਮੋਕ੍ਰਟਿਕ ਸੰਸਦ ਮੈਬਰ ਬਣੇ ਬ੍ਰੈਡ ਸ਼ੇਰਮਾਨ ਨੇ ਟਰੰਪ ਖਿਲਾਫ ਇਹ ਮਤਾ ਉਨਾਂ ਦੇ ਅਪਰਾਧ ਤੇ ਖਰਾਬ ਆਚਰਣ ਨੂੰ ਲੈ ਕੇ ਲਿਆਦਾਂ ਹੈ। ਇਸ ਮਤੇ ਤੇ ਡੈਮੋਕ੍ਰੇਟਿਕ ਅਲ ਗੀ੍ਰਨ ਦੇ ਵੀ ਦਸਤਖਤ ਹਨ। ਇਹ ਪਹਿਲੀ ਵਾਰੀ ਹੈ। ਜਦੋ ਇਕ ਸੰਸਦ ਮੈਬਰ ਨੇ ਸਾਲ 20 ਜਨਵਰੀ ਨੂੰ ਅਮਰੀਕਾ ਦੇ 45ਵੇ ਰਾਸ਼ੇਰਪਤੀ ਦੇ ਰੂਪ ਵਿਚ ਸਹੁੰ ਚੁੱਕਣ ਵਾਲੇ ਟਰੰਪ ਖਿਲਾਫ ਮਹਾਦੋਸ ਦਾ ਮਤਾ ਪੇਸ਼ ਕੀਤਾ ਹੈ। ਇਸ ਤੇ ਵਾਈਟ ਹਾਊਸ ਦੀ ਤਰਜਮਾਨ ਸਾਰਾ ਸੈਡਰਸ ਨੇ ਕਿਹਾ ਕਿ ਮੇਰੇ ਖਿਆਲ ਨਾਲ ਇਹ ਪੂਰੀ ਤਰਾਂ ਹਾਸੋਹੀਣਾ ਅਤੇ ਸਿਆਸੀ ਖੇਡ ਹੈ। ਸ਼ੇਰਮਨ ਨੇ ਮਤਾ ਲਿਆਉਣ ਦੇ ਬਾਅਦ ਕਿਹਾ ਕਿ ਟਰੰਪ ਜੂਨੀਅਰ ਦੇ ਹਾਲੀਆ ਖੁਲਾਸਿਆਂ ਤੋ ਇਹ ਸੰਕੇਤ ਮਿਲਦਾ ਹੈ। ਕਿ ਟਰੰਪ ਦੀ ਪ੍ਰਚਾਰ ਮੁਹਿੰਮ ਰੂਸ ਦੀ ਮਦਦ ਲੈਣ ਲਈ ਕਾਹਲੀ ਸੀ। ਹੁਣ ਲੱਗਦਾ ਹੈ ਕਿ ਰਾਸ਼ਟਰਪਤੀ ਨੇ ਸਾਬਕਾ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਮਾਈਕਲ ਫੀਲਨ ਤੇ ਰੂਸੀ ਜਾਂਚ ਮਾਮਲੇ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਕੇ ਕੁਝ ਲੁਕਾਉਣ ਦੀ ਕੋਸਿਸ਼ ਕੀਤੀ ਸੀ। ਮੇਰਾ ਮੰਨਣਾ ਹੈ ਕਿ ਐੱਫਬੀਆਈ ਦੇ ਡਾਇਰੈਕਟਰ ਜੇਮਸ ਕੋਮੀ ਨਾਲ ਪਹਿਲਾਂ ਗੱਲਬਾਤ ਤੇ ਫਿਰ ਉਨਾਂ ਦੀ ਬਰਖਾਸਤਗੀ ਨਾਲ ਨਿਆ ਪ੍ਰਕਿਰਿਆ ਵਿਚ ਰੁਕਾਵਟ ਪਾਈ ਗਈ। ਪਿਛਲੇ ਸਾਲ ਟਰੰਪ ਦੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੇ ਕੁਝ ਦਿਨਾਂ ਬਾਅਦ ਹੀ ਉਨਾਂ ਦੇ ਵਡੇ ਬੇਟੇ ਅਤੇ ਜਵਾਈ ਨੇ ਇਕ ਰੂਸੀ ਵਕੀਲ ਨਾਲ ਮੁਲਾਕਾਤ ਕੀਤੀ ਸੀ। ਉਨਾਂ ਦੇ ਨਾਲ ਟਰੰਪ ਦੇ ਚੋਣ ਇੰਚਾਰਜ ਪਾਲ ਮੈਨਫੋਰਟ ਵੀ ਮੋਜੂਦ ਸਨ।

Be the first to comment

Leave a Reply