ਅਮਰੀਕਾ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਨੇ ਜਿੱਤ ਦੀ ਖੁਸ਼ੀ ਮਨਾਈ

ਵਾਸ਼ਿੰਗਟਨ ਡੀ. ਸੀ. (ਗਿੱਲ) – ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਦੀ ਖੁਸ਼ੀ ਬੀ. ਜੇ. ਪੀ. ਅਤੇ ਅਕਾਲੀਆਂ ਵਲੋਂ ਸਾਂਝੇ ਤੌਰ ਤੇ ਮਨਾਈ ਗਈ। ਜਿੱਥੇ ਖੁਸ਼ੀ ਵਿੱਚ ਖਾਣ ਪੀਣ ਦਾ ਅਦਾਨ ਪ੍ਰਦਾਨ ਕੀਤਾ ਗਿਆ ਉੱਥੇ ਦੋਹਾਂ ਪਾਰਟੀਆਂ ਦੇ ਅਹੁਦੇਦਾਰਾਂ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੀ ਵਜਾ ਦਿੱਤਾ ਗਿਆ। ਡਾ. ਅਡੱਪਾ ਪ੍ਰਸਾਦ ਬੀ ਜੇ ਪੀ ਦੇ ਕੇਂਦਰ ਸਰਕਾਰ ਦੇ ਸਲਾਹਕਾਰ ਵਲੋਂ ਇੱਕ ਪਾਰਟੀ ਦਾ ਅਯੋਜਨ ਸੈਟਲੇ ਹੋਟਲ ਵਿੱਚ ਕੀਤਾ ਗਿਆ, ਜਿੱਥੇ ਮੈਟਰੋ ਪੁਲਿਟਨ ਦੀਆਂ ਰਾਜਨੀਤਕ ਅਤੇ ਸਹਿਯੋਗੀ ਪਾਰਟੀ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਪਾਰਟੀ ਨੂੰ ਸੰਬੋਧਨ ਕਰਦੇ ਡਾ. ਅਡੱਪਾ ਪ੍ਰਸ਼ਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਦੀ ਜਿੱਤ ਨੇ ਕਾਂਗਰਸ ਨੂੰ ਪੂਰਨ ਤੌਰ ਤੇ ਭਾਰਤ ਵਿੱਚੋਂ ਖਤਮ ਕਰਨ ਦਾ ਨਿਸਚਾ ਕੀਤਾ ਹੈ ਜਿਸ ਨੂੰ ਲੋਕ ਭਰਵਾ ਹੁੰਗਾਰਾ ਦੇ ਰਹੇ ਹਨ। ਸੋ ਇਸ ਲਈ ਪ੍ਰਵਾਸੀ ਵਧਾਈ ਦੇ ਪਾਤਰ ਹਨ। ਸਿੱਖ ਅਫੇਅਰ ਦੇ ਕਨਵੀਨਰ ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕਿ ਬੀ ਜੇ ਪੀ ਸਰਕਾਰ ਵਲੋਂ ਹਰੇਕ ਸਟੇਟ ਨੂੰ ਵਧੀਆ ਬਣਾਉਣ ਦਾ ਉਪਰਾਲਾ ਕੀਤਾ ਹੈ। ਵਿਕਾਸ ਦੀ ਝੜੀ ਲਗਾਈ ਹੋਈ ਹੈ ਜਿਸ ਕਰਕੇ ਲੋਕਾਂ ਦਾ ਫਤਵਾ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿੱਚ ਗਿਆ ਹੈ ਸੋ ਅਸੀਂ ਜਿੱਤ ਦੀ ਖੁਸ਼ੀ ਮਨਾ ਕੇ ਜਨਤਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਕਮਰਕੱਸੇ ਦਾ ਆਗਾਜ਼ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਇਸ ਜਿੱਤ ਦੀ ਖੁਸ਼ੀ ਵਿੱਚ ਸ਼ਿਰਕਤ ਕੀਤੀ। ਹੁੰਦਲ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਭਾਰਤ ਦੇ ਨਕਸ਼ੇ ਵਿੱਚੋਂ ਅਲੋਪ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਸਾਂਝੇ ਉਪਰਾਲੇ ਅਤੇ ਅਕਾਲੀ ਦਲ ਦੀ ਭਾਈਵਾਲਤਾ ਅਹਿਮ ਰੋਲ ਅਦਾ ਕਰ ਲਈ ਹੈ। ਜਿੱਥੇ ਉਨ੍ਹਾਂ ਦਿਆਲ ਸਿੰਘ ਕਾਲਜ ਦੇ ਨਾਮ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣ ਤੇ ਵਧਾਈ ਦਿੱਤੀ, ਉੱਥੇ ਉਨ੍ਹਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਵਲੋਂ ਡੈਮੋਕਰੇਸੀ ਦਾ ਘਾਣ ਕਰਨ ਦਾ ਦੋਸ਼ ਵੀ ਲਗਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਚੋਣ ਕਮਿਸ਼ਨਰ ਸੰਧੂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਕਿਉਂਕਿ ਦੁਬਾਰਾ ਚੋਣ ਵਾਲੇ ਖੇਤਰਾਂ ਵਿੱਚ ਅਕਾਲੀ ਦਲ ਦਾ ਝੰਡਾ ਬੁਲੰਦ ਰਿਹਾ ਹੈ।
>> ਉਨ੍ਹਾਂ ਕੈਪਟਨ ਸਰਕਾਰ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਭਵਿੱਖ ਵਿੱਚ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ। ਸਮੁੱਚੇ ਤੌਰ ਤੇ ਜੇਤੂ ਜਸ਼ਨ ਖੁਸ਼ੀਆਂ ਭਰਿਆ ਅਤੇ ਉਤਸ਼ਾਹ ਪੂਰਣ ਰਿਹਾ। ਇਸ ਖੁਸ਼ੀ ਵਿੱਚ ਗੁਰਚਰਨ ਸਿੰਘ ਲੇਲ ਸੀਨੀਅਰ ਅਕਾਲੀ ਨੇਤਾ, ਹਰਜੀਤ ਸਿੰਘ ਹੁੰਦਲ ਜਲਰਲ ਸਕੱਤਰ ਅਕਾਲੀ ਦਲ, ਸੁਰਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਸੋਨੀ ਅਤੇ ਭਾਰਤੀ ਜਨਤਾ ਪਾਰਟੀ ਦੇ ਢੇਰ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ। ਸਮੁੱਚੀ ਟੀਮ ਨੇ ਦੇਰ ਰਾਤ ਤੱਕ ਜਿੱਤ ਜਸ਼ਨ ਦੇ ਸਮਾਗਮ ਵਿੱਚ ਖੂਬ ਭੰਗੜੇ ਪਾਏ ਅਤੇ 2019 ਦੀਆਂ ਲੋਕ ਸਭਾ ਚੋਣਾਂ ਦਾ ਨਗਾਰਾ ਜੋਸ਼ ਖਰੋਸ਼ ਨਾਲ ਵਜਾਇਆ ਹੈ।

Be the first to comment

Leave a Reply