ਅਮਰੀਕੀ ਅਖਬਾਰ ਨੇ ਲਾਪਤਾ ਪੱਤਰਕਾਰ ਜਮਾਲ ਖਸ਼ੋਗੀ ਦਾ ‘ਆਖਰੀ ਕਾਲਮ’ ਕੀਤਾ ਪ੍ਰਕਾਸ਼ਿਤ

0
32

ਵਾਸ਼ਿੰਗਟਨ – ਮੰਨੇ-ਪ੍ਰਮੰਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਲਾਪਤਾ ਹੋਏ 2 ਹਫਤੇ ਹੋ ਗਏ ਹਨ ਅਤੇ ‘ਦਿ ਵਾਸ਼ਿੰਗਟਨ ਪੋਸਟ’ ਨੇ ਉਨ੍ਹਾਂ ਦਾ ਇਕ ਲੇਖ ਪ੍ਰਕਾਸ਼ਿਤ ਕੀਤਾ ਹੈ, ਜਿਸ ‘ਚ ਖਸ਼ੋਗੀ ਨੇ ਅਰਬ ਜਗਤ ‘ਚ ਆਜ਼ਾਦ ਪ੍ਰੈਸ ਦੇ ਮਹੱਤਵ ‘ਤੇ ਚਰਚਾ ਕੀਤੀ ਹੈ। ਇਸ ਨੂੰ ਖਸ਼ੋਗੀ ਦਾ ਆਖਰੀ ਲੇਖ ਮੰਨਿਆ ਜਾ ਰਿਹਾ ਹੈ। ਕਾਲਮ ‘ਚ ਖਸ਼ੋਗੀ ਨੇ ਲਿੱਖਿਆ ਕਿ ਅਰਬ ਜਗਤ ਇਕ ਪ੍ਰਕਾਰ ਤੋਂ ਆਪਣੀ ਹੀ ਬਣਾਈ ਲੋਹੇ ਦੀ ਕੰਧ ਦਾ ਸਾਹਮਣਾ ਕਰ ਰਿਹਾ ਹੈ, ਜੋ ਕਿਸੇ ਬਾਹਰੀ ਨੇ ਨਹੀਂ ਬਲਕਿ ਸੱਤਾ ਦਾ ਲਾਲਸਾ ਰੱਖਣ ਵਾਲੀਆਂ ਅੰਦਰੂਨੀ ਤਾਕਤਾਂ ਨੇ ਬਣਾਈ ਹੈ। ਉਹ ਅੱਗੇ ਲਿੱਖਦੇ ਹਨ ਕਿ ਅਰਬ ਜਗਤ ਨੂੰ ਪੁਰਾਣੇ ਅੰਤਰਰਾਸ਼ਟਰੀ ਮੀਡੀਆ ਦੇ ਨਵੇਂ ਐਡੀਸ਼ਨ ਦੀ ਲੋੜ ਹੈ ਤਾਂ ਜੋਂ ਨਾਗਰਿਕਾਂ ਨੂੰ ਗਲੋਬਲ ਘਟਨਾਵਾਂ ਦੀਆਂ ਜਾਣਕਾਰੀ ਮਿਲ ਸਕੇ। ਸਾਨੂੰ ਅਰਬ ਜਗਤ ਦੀਆਂ ਆਵਾਜ਼ਾਂ ਨੂੰ ਮੰਚ ਉਪਲੱਬਧ ਕਰਾਉਣ ਦੀ ਜ਼ਰੂਰਤ ਹੈ। ਖਸ਼ੋਗੀ ਦੇ ਕਾਲਮ ਨਾਲ ਉਨ੍ਹਾਂ ਦੀ ਫੋਟੋ ਲਗਾਈ ਗਈ ਹੈ ਅਤੇ ਉਸ ਦੀ ਜਾਣ-ਪਛਾਣ (ਪ੍ਰਸਤਾਵਨਾ) ‘ਚ ਪੋਸਟ ਦੀ ਗਲੋਬਲ ਓਪੀਨਿਅੰਸ ਐਡੀਟਰ ਕਾਰੇਨ ਅਤਿਆ ਨੇ ਲਿੱਖਿਆ ਕਿ ਅਖਬਾਰ ਪੱਤਰ ਨੇ ਇਸ ਲੇਖ ਨੂੰ ਇਸ ਉਮੀਦ ‘ਤੇ ਰੋਕ ਕੇ ਰੱਖਿਆ ਸੀ ਕਿ ਉਹ ਵਾਪਸ ਆਉਣਗੇ। ਅਤਿਆ ਨੇ ਅੱਗੇ ਲਿੱਖਿਆ ਕਿ ਹੁਣ ਮੈਨੂੰ ਇਹ ਸਵੀਕਾਰ ਕਰਨਾ ਹੋਵੇਗਾ ਇਹ ਹੁਣ ਕਦੇ ਨਹੀਂ ਹੋਵੇਗਾ। ਉਨ੍ਹਾਂ ਦਾ ਇਹ ਆਖਰੀ ਲੇਖ ਹੈ ਜੋ ਮੈਂ ਪੋਸਟ ਲਈ ਸੰਪਾਦਿਤ ਕਰਾਂਗੀ। ਉਨ੍ਹਾਂ ਨੇ ਲਿੱਖਿਆ ਕਿ ਇਹ ਕਾਲਮ ਅਰਬ ਜਗਤ ‘ਚ ਆਜ਼ਾਦੀ ਲਈ ਉਨ੍ਹਾਂ ਦੇ ਜਨੂਨ ਅਤੇ ਵਚਨਬੱਧਤਾ ਨੂੰ ਪੂਰੀ ਤਰ੍ਹਾਂ ਨਾਲ ਦਰਸਾਉਂਦਾ ਹੈ। ਇਕ ਅਜਿਹੀ ਆਜ਼ਾਦੀ ਜਿਸ ਦੇ ਲਈ ਸਪੱਸ਼ਟ ਰੂਪ ਤੋਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ।