ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਵੀ ਨਵੀਆਂ ਪਾਬੰਦੀਆਂ ਦੀ ਤਿਆਰੀ

ਵਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਵੀ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਸੰਸਦ ਨੇ ਇਸ ਸਬੰਧੀ ਸਾਂਝਾ ਬਿੱਲ ਲਿਆਉਣ ‘ਤੇ ਰਜ਼ਾਮੰਦੀ ਦੇ ਦਿੱਤੀ ਹੈ। ਇਸ ਬਿੱਲ ‘ਤੇ ਇਸੇ ਹਫ਼ਤੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ‘ਚ ਵੋਟਿੰਗ ਹੋਵੇਗੀ।

ਰਾਸ਼ਟਰਪਤੀ ਟਰੰਪ ਨੇ ਇੱਕ ਦਿਨ ਪਹਿਲੇ ਹੀ ਇਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਨਾਜਾਇਜ਼ ਰੂਪ ਨਾਲ ਬੰਦੀ ਬਣਾਏ ਗਏ ਅਮਰੀਕੀਆਂ ਨੂੰ ਰਿਹਾਅ ਕਰ ਕੇ ਵਾਪਸ ਦੇਸ਼ ਨਹੀਂ ਭੇਜਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਪਹਿਲੇ ਹੀ ਆਪਣਾ ਸਖ਼ਤ ਰੁਖ਼ ਜ਼ਾਹਿਰ ਕਰ ਚੁੱਕੇ ਹਨ।

ਇਸ ਦੇ ਬਾਅਦ ਉਪਰੀ ਸਦਨ ਸੈਨੇਟ ‘ਚ ਇਸ ਨੂੰ ਪੇਸ਼ ਕੀਤਾ ਜਾਵੇਗਾ। ਦੋਨੋਂ ਸਦਨਾਂ ‘ਚ ਦੋ-ਤਿਹਾਈ ਬਹੁਮਤ ਦੇ ਨਾਲ ਬਿੱਲ ਪਾਸ ਕੀਤੇ ਜਾਣ ਦੀ ਉਮੀਦ ਹੈ। ਜੇਕਰ ਬਿੱਲ ਦੋ-ਤਿਹਾਈ ਬਹੁਮਤ ਨਾਲ ਪਾਸ ਨਹੀਂ ਹੁੰਦਾ ਤਾਂ ਟਰੰਪ ਨੂੰ ਵੀਟੋ ਦਾ ਇਸਤੇਮਾਲ ਕਰਨਾ ਹੋਵੇਗਾ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਰੂਸ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਹੋਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Be the first to comment

Leave a Reply