ਅਮਰੀਕੀ ਰੱਖਿਆ ਮੰਤਰੀ ਦਾ ਭਾਰਤ ਦੌਰਾ, ਲੜਾਕੂ ਜਹਾਜ਼, ਡਰੋਨ ਡੀਲ ਤੇ ਅਫ਼ਗਾਨਿਸਤਾਨ ’ਤੇ ਭਾਰਤ ਦੀ ਨਜ਼ਰ

ਵਾਸ਼ਿੰਗਟਨ  –  ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਸੋਮਵਾਰ ਤੋਂ ਭਾਰਤ ਦੇ ਦੌਰੇ ’ਤੇ ਹਨ। ਜੇਮਸ ਮੈਟਿਸ ਆਪਣੀ ਭਾਰਤ ਯਾਤਰਾ ਵਿੱਚ ਭਾਰਤ-ਅਮਰੀਕਾ ਰੱਖਿਆ ਸਬੰਧਾਂ ਨੂੰ ਗਲੇ ਪੱਧਰ ਤੱਕ ਲੈ ਜਾਣ ਦਾ ਯਤਨ ਕਰਨਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਮੈਟਿਸ ਦੀ ਯਾਤਰਾ ਦੌਰਾਨ ਫਾਈਟਰ ਜੈੱਟ ਐਫ-16, ਡਰੋਨ ਡੀਲ ਤੋਂ ਇਲਾਵਾ ਅਫਗਾਨਿਸਤਾਨ ਨੂੰ ਲੈ ਕੇ ਸੁਰੱਖਿਆ ਦੀਆਂ ਸਾਂਝੀਆਂ ਚਿੰਤਾਵਾਂ ਦਾ ਮੁੱਤਾ ਏਜੰਡੇ ਦੇ ਸਿਖਰ ’ਤੇ ਹੋਵੇਗਾ। ਫੌਜ ਅਤੇ ਅਰਥਵਿਵਸਥਾ, ਦੋਵਾਂ ਸੰਦਰਭਾਂ ਵਿੱਚ ਇੱਕ ਮਜ਼ਬੁਤ ਭਾਰਤ ਨੂੰ ਅਮਰੀਕਾ ਦੇ ਕੌਮੀ ਹਿੱਤ ਵਿੱਚ ਮੰਨਣ ਵਾਲੇ ਮੈਟਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਮੈਟਿਸ ਦੀ ਮੁਲਾਕਾਤ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲਵੀ ਹੋਵੇਗੀ। ਇਹ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪੀ ਬਣਨ ਬਾਅਦ ਹੋਣ ਵਾਲੀ ਕੈਬਨਿਟ-ਪੱਧਰ ਦੀ ਪਹਿਲੀ ਭਾਰਤ ਯਾਤਰਾ ਹੈ।

Be the first to comment

Leave a Reply