ਅਮਰੀਕੀ ਸੁਪਰੀਮ ਕੋਰਟ ਨੇ 6 ਮੁਸਲਿਮ ਦੇਸ਼ਾਂ ਖਿਲਾਫ ਯਾਤਰਾ ਪਾਬੰਦੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ

ਵਾਸ਼ਿੰਗਟਨ — ਅਮਰੀਕੀ ਸੁਪਰੀਮ ਕੋਰਟ ਨੇ 6 ਮੁਸਲਿਮ ਦੇਸ਼ਾਂ ਖਿਲਾਫ ਯਾਤਰਾ ਪਾਬੰਦੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਦੇ 9 ‘ਚੋਂ 7 ਜੱਜਾਂ ਨੇ ਟਰੰਪ ਪ੍ਰਸ਼ਾਸਨ ਨੇ ਉਸ ਜ਼ਿਕਰ ਨੂੰ ਸਵੀਕਾਰ ਕੀਤਾ ਹੈ, ਜਿਸ ‘ਚ ਹੇਠਲੀਆਂ ਅਦਾਲਤਾਂ ਵੱਲੋਂ ਯਾਤਰਾ ਪਾਬੰਦੀ ਨੂੰ ਲਾਗੂ ਕਰਨ ‘ਤੇ ਲਾਈ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਸੀ। ਪਰ ਚਾਡ, ਈਰਾਨ, ਲੀਬੀਆ, ਸੀਰੀਆ, ਸੋਮਾਲੀਆ ਅਤੇ ਯਮਨ ‘ਤੇ ਲੱਗੀ ਯਾਤਰਾ ਪਾਬੰਦੀ ਸਬੰਧੀ ਨਿਰਦੇਸ਼ਾਂ ਸਾਹਮਣੇ ਹਲੇਂ ਵੀ ਕਾਨੂੰਨੀ ਚੁਣੌਤੀਆਂ ਮੌਜੂਦ ਹਨ। ਜਨਵਰੀ ‘ਚ ਸੱਤਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਾਤਰਾ ਪਾਬੰਦੀ ਸਬੰਧੀ ਵਿਵਾਦਗ੍ਰਸਤ ਨੀਤੀ ਦੇ 3 ਰੂਪ ਜਾਰੀ ਕੀਤੇ ਹਨ। ਹੇਠਲੀ ਅਦਾਲਤਾਂ ਦੇ ਜੱਜਾਂ ਨੇ ਟਰੰਪ ਦੇ ਯਾਤਰਾ ਪਾਬੰਦੀ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਇਹ ਟਰੰਪ ਦੀ ਮੁਸਲਿਮਾਂ ‘ਤੇ ‘ਪਾਬੰਦੀ ਦੀ ਨੀਤੀ’ ਦਾ ਹਿੱਸਾ ਹੈ। ਰਾਸ਼ਟਰਪਤੀ ਟਰੰਪ ਦੇ ਆਦੇਸ਼ ‘ਚ ਉੱਤਰੀ ਕੋਰੀਆ ਅਤੇ ਵੈਨੇਜੁਏਲਾ ਦੇ ਕੁਝ ਸਰਕਾਰੀ ਅਧਿਕਾਰੀਆਂ ‘ਤੇ ਪਾਬੰਦੀ ਵੀ ਸ਼ਾਮਲ ਹੈ। ਇਨ੍ਹਾਂ ਪਾਬੰਦੀਆਂ ਨੂੰ ਪਹਿਲਾਂ ਹੀ ਹੇਠਲੀਆਂ ਅਦਾਲਤਾਂ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਮਾਮਲੇ ‘ਚ ਇਸ ਹਫਤੇ ਸੈਨ ਫ੍ਰਾਂਸੀਸਕੋ ਅਤੇ ਰਿਚਮੰਡ ਦੀ ਅਦਾਲਤ ‘ਚ ਸੁਣਵਾਈ ਹੋਵੇਗੀ।

Be the first to comment

Leave a Reply