ਅਮਿਤ ਸ਼ਾਹ ਆਪਣੇ ਹਰਿਆਣਾ ਦੌਰੇ ਦੌਰਾਨ ਮੰਤਰੀਆਂ ਦੇ ਕੰਮਕਾਜ ਦਾ ਬਾਰੀਕੀ ਨਾਲ ਕਰਨਗੇ ਮੁਲਾਂਕਣ

ਚੰਡੀਗੜ੍ਹ: ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਹਰਿਆਣਾ ਦੌਰੇ ਦੌਰਾਨ ਮੰਤਰੀਆਂ ਦੇ ਕੰਮਕਾਜ ਦਾ ਬਾਰੀਕੀ ਨਾਲ ਮੁਲਾਂਕਣ ਕਰਨਗੇ। ਹਰ ਮੰਤਰੀ ਨਾਲ ਉਨ੍ਹਾਂ ਦੇ ਮੰਤਰਾਲੇ ਦੇ ਕੰਮਕਾਜ ਦਾ ਪੂਰਾ ਰਿਪੋਰਟ ਕਾਰਡ ਲੈਣ ਦੇ ਨਾਲ ਹੀ ਭਵਿੱਖ ‘ਚ ਕੀਤੇ ਜਾਣ ਵਾਲੇ ਤਿੰਨ ਵੱਡੇ ਕੰਮਾਂ ਦੀ ਜਾਣਕਾਰੀ ਤਲਬ ਕੀਤੀ ਜਾਏਗੀ। ਭਾਜਪਾ ਪ੍ਰਧਾਨ, ਮੰਤਰੀਆਂ ਦੇ ਰਿਪੋਰਟ ਕਾਰਡ ‘ਤੇ ਪਾਰਟੀ ਅਹੁਦੇਦਾਰਾਂ, ਐਮਪੀਜ਼ ਤੇ ਵਿਧਾਇਕਾਂ ਤੋਂ ਵੀ ਫੀਡਬੈਕ ਹਾਸਲ ਕਰਨਗੇ। ਇਸ ਤੋਂ ਬਾਅਦ ਤੈਅ ਹੋਵੇਗਾ ਕਿ ਕਿਹੜਾ ਮੰਤਰੀ ਭਾਜਪਾ ਪ੍ਰਧਾਨ ਦੀ ਕਸੌਟੀ ‘ਤੇ ਖਰਾ ਉਤਰਿਆ ਤੇ ਕਿਹੜੇ ਮੰਤਰੀ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ।

ਭਾਜਪਾ ਪ੍ਰਧਾਨ 2 ਤੋਂ 4 ਅਗਸਤ ਤਕ ਹਰਿਆਣਾ ਦੇ ਦੌਰੇ ‘ਤੇ ਆਉਣ ਵਾਲੇ ਹਨ। ਪਹਿਲੇ ਦੋ ਦਿਨ ਉਨ੍ਹਾਂ ਨੂੰ ਚੰਡੀਗੜ੍ਹ ਤੇ ਆਖ਼ਰੀ ਦਿਨ ਰੋਹਤਕ ‘ਚ ਰਹਿ ਕੇ ਸਰਕਾਰ ਤੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕਰਨੀ ਸੀ ਪਰ ਹੁਣ ਸ਼ਾਹ ਤਿੰਨੋਂ ਦਿਨ ਰੋਹਤਕ ‘ਚ ਹੀ ਰਹਿਣਗੇ। ਅਗਲੀ ਵਿਧਾਨ ਸਭਾ ਤੇ ਲੋਕ ਸਭਾ ਚੋਣ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਸ਼ਾਹ ਦਾ ਹਰਿਆਣਾ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਭਾਜਪਾ ਪ੍ਰਧਾਨ ਹਰ ਰਾਜ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਹਾਲਾਂਕਿ ਜੁਲਾਈ ‘ਚ ਹੀ ਨਿਪਟ ਜਾਣਾ ਸੀ ਪਰ ਰਾਸ਼ਟਰਪਤੀ ਚੋਣ ਦੇ ਨਾਲ-ਨਾਲ ਸ਼ਾਹ ਦੇ ਓਡੀਸ਼ਾ ‘ਚ ਰੁੱਝੇ ਹੋ ਜਾਣ ਕਾਰਨ ਇਸ ਦੌਰੇ ਨੂੰ ਅਗਸਤ ‘ਚ ਲੈ ਜਾਣਾ ਪਿਆ ਸ਼ਾਹ ਦੇ ਤਿੰਨ ਦਿਨਾਂ ਦੇ ਪ੍ਰੋਗਰਾਮ ਤਿਆਰ ਕਰ ਦਿੱਤੇ ਗਏ ਹਨ। ਸ਼ਾਹ ਆਪਣੇ ਇਸ ਦੌਰੇ ਦੌਰਾਨ ਮਨੋਹਰ ਸਰਕਾਰ ਨੂੰ ਤਾਂ ਮੰਤਰ ਦੇਣਗੇ ਹੀ ਨਾਲ ਹੀ ਸੰਗਠਨ ਦੇ ਕੰਮਕਾਜ ‘ਚ ਵੀ ਤੇਜ਼ੀ ਲਿਆਉਣ ਦੀ ਹਦਾਇਤ ਦੇਣਗੇ।

Be the first to comment

Leave a Reply