ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

ਵਾਸ਼ਿੰਗਟਨ – ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ ਮਾਈਕਰੋਸਾਫਟ ਦੇ ਬਿਲ ਗੇਟਸ ਨੂੰ ਪਛਾੜ ਕੇ ਆਧੁਨਿਕ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਕੁੱਲ ਸੰਪਤੀ 150 ਅਰਬ ਡਾਲਰ ਨੂੰ ਪਾਰ ਕਰ ਗਈ ਹੈ। ਬਿਲ ਗੇਟਸ ਨਾਲੋਂ ਊਨ੍ਹਾਂ ਦੀ ਸੰਪਤੀ 55 ਅਰਬ ਡਾਲਰ ਜ਼ਿਆਦਾ ਹੈ। ਇਹ ਜਾਣਕਾਰੀ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਲੋਂ ਦਿੱਤੀ ਗਈ ਹੈ। ਅਮੇਜ਼ਨ ਪ੍ਰਾਈਮ ਡੇ ਦੇ 36 ਘੰਟੇ ਦੇ ਸਮਰ ਸੇਲ ਦੇ ਦੌਰਾਨ ਹੋਈ ਜ਼ਬਰਦਸਤ ਆਮਦਨੀ ਨਾਲ ਬੇਜੋਸ ਦੀ ਸੰਪਤੀ ਕਾਫੀ ਵਧ ਗਈ। ਨਿਊਯਾਰਕ ਸਟਾਕ ਐਕਸਚੇਂਜ ਵਿਚ ਸੋਮਵਾਰ ਨੂੰ ਸਵੇਰੇ 11 ਵਜੇ ਕੰਪਨੀ ਦੇ ਸ਼ੇਅਰ ਦੀ ਕੀਮਤ 1,825.73 ਡਾਲਰ ਤੱਕ ਪਹੁੰਚ ਗਈ। ਇਸ ਤਰ੍ਹਾਂ ਸਾਲ 2018 ਵਿਚ ਕੰਪਨੀ ਦੇ ਸ਼ੇਅਰ ਦੀ ਕੀਮਤ 56 ਫ਼ੀਸਦੀ ਤੱਕ ਵਧ ਚੁੱਕੀ ਹੈ ਅਤੇ ਬੇਜੋਸ 150.8 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਹਾਲ ਹੀ ਵਿਚ 54 ਸਾਲਾ ਬੇਜੋਸ ਨੂੰ ਫੋਰਬਸ ਨੇ ਵੀ ਸਭ ਤੋਂ ਅਮੀਰ ਵਿਅਕਤੀ ਐਲਾਨ ਕੀਤਾ ਸੀ। ਦੱਸ ਦੇਈਏ ਕਿ 1999 ਵਿਚ ਬੇਜੋਸ ਦੀ ਸੰਪਤੀ ਕੁਝ ਸਮੇਂ ਦੇ ਲਈ 100 ਅਰਬ ਡਾਲਰ ਦੇ ਆਂਕੜੇ ਨੂੰ ਪਾਰ ਕਰ ਗਈ ਸੀ। ਜਿਸ ਦੀ ਅੱਜ ਦੇ ਸਮੇਂ ਵਿਚ ਕਰੀਬ 149 ਅਰਬ ਡਾਲਰ ਕੀਮਤ ਹੈ। ਇਸ ਤਰ੍ਹਾਂ ਅਮੇਜ਼ਨ ਦੇ ਸੰਸਥਾਪਕ ਬੇਜੋਸ 1982 ਤੋਂ ਲੈਕੇ ਹੁਣ ਤੱਕ ਦੇ ਇਤਿਹਾਸ ਵਿਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਇੰਡੈਕਸ ਮੁਤਾਬਕ ਬੇਜੋਸ ਤੋਂ ਬਾਅਦ ਬਿਲ ਗੇਟਸ 95.5 ਅਰਬ ਡਾਲਰ ਦੇ ਨਾਲ ਦੂਜੇ ਅਤੇ ਬਫੇਟ 83 ਅਰਬ ਡਾਲਰ ਸੰਪਤੀ ਦੇ ਨਾਲ ਤੀਜੇ ਨੰਬਰ ‘ਤੇ ਹਨ। ਹਾਲਾਂਕਿ ਸੱਚ ਇਹ ਵੀ ਹੈ ਕਿ ਬਿਲ ਗੇਟਸ ਨੇ ਜੇਕਰ ਅਪਣੀ ਸੰਪਤੀ ਦਾ ਵੱਡਾ ਹਿੱਸਾ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੂੰ ਦਾਨ ਨਾ ਕੀਤਾ ਹੁੰਦਾ ਤਾਂ ਉਨ੍ਹਾਂ ਦੀ ਵੀ ਸੰਪਤੀ 150 ਅਰਬ ਡਾਲਰ ਤੋਂ ਜ਼ਿਆਦਾ ਹੁੰਦੀ। ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਅਨੁਸਾਰ ਸਾਲ 2016 ਵਿਚ ਅਮਰੀਕਾ ਦੇ ਸਿਰਫ ਇਕ ਫ਼ੀਸਦੀ ਪਰਿਵਾਰਾਂ ਦੇ ਕੋਲ ਕਰੀਬ 38.6 ਫ਼ੀਸਦੀ ਸੀ। ਹੇਠਲੇ 90 ਫ਼ੀਸਦੀ ਦੇ ਕੋਲ ਸਿਰਫ 22.8 ਫ਼ੀਸਦੀ ਸੰਪਤੀ ਸੀ।