ਅਯੁੱਧਿਆ ਦੇ ਰਾਮ ਜਨਮਭੂਮੀ ਮਾਮਲੇ ਦੀ ਸੁਪਰੀਮ ਕੋਰਟ

ਚੰਡੀਗੜ੍ਹ  : ਸੈਕਟਰ-29 ‘ਚ ਮਤਰੇਈ ਮਾਂ ਨੇ ਪੰਜ ਸਾਲਾ ਮਾਸੂਮ ਬੱਚੀ ਦੀ ਬੋਰੀ ‘ਚ ਬੰਦ ਕਰਕੇ ਕੁੱਟਮਾਰ ਕੀਤੀ। ਭੈਣ ਦੀ ਮਤਰੇਈ ਮਾਂ ਵੱਲੋਂ ਕੁੱਟਮਾਰ ਨੂੰ ਬੱਚੀ ਦੇ ਭਰਾ ਨੇ ਮੋਬਾਇਲ ‘ਚ ਕੈਦ ਕਰਕੇ ਵੀਡੀਓ ਆਪਣੇ ਪਿਤਾ ਨੂੰ ਦਿਖਾਈ। ਸੈਕਟਰ-29 ਨਿਵਾਸੀ ਪਿਤਾ ਮਨਮੋਹਨ ਸਿੰਘ ਨੇ ਵੀਡੀਓ ਦੇਖ ਕੇ ਮਾਮਲੇ ਦੀ ਸ਼ਿਕਾਇਤ ਸੈਕਟਰ-19 ਸਥਿਤ ਚਾਈਲਡ ਵੈੱਲਫੇਅਰ ਕਮੇਟੀ ਨੂੰ ਦਿੱਤੀ। ਉਨ੍ਹਾਂ ਨੇ ਚਾਈਲਡ ਵੈੱਲਫੇਅਰ ਕਮੇਟੀ ਨੂੰ ਬੱਚੀ ਨਾਲ ਮਤਰੇਈ ਮਾਂ ਵੱਲੋਂ ਕੀਤੀ ਕੁੱਟਮਾਰ ਦੀ ਵੀਡੀਓ ਦਿਖਾਈ। ਇਸ ਤੋਂ ਬਾਅਦ ਕਮੇਟੀ ਨੇ ਮਾਰਕੁੱਟ ਕਰਨ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਖਿਲਾਫ ਕਾਰਵਾਈ ਲਈ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਬੱਚੀ ਦੇ ਪਿਤਾ ਮਨਮੋਹਨ ਦੇ ਬਿਆਨਾਂ ਤੋਂ ਬਾਅਦ ਮਤਰੇਈ ਮਾਂ ਜਸਪ੍ਰੀਤ ਕੌਰ ਖਿਲਾਫ ਜੁਵੇਨਾਈਲ ਜਸਟਿਸ ਐਕਟ ਧਾਰਾ 75 ਤੇ ਆਈ. ਪੀ. ਸੀ. ਦੀ ਧਾਰਾ 323 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Be the first to comment

Leave a Reply