ਅਰਵਿੰਦ ਕੇਜਰੀਵਾਲ ਮੁਆਵਜ਼ੇ ਦੀ ਰਕਮ ਮੰਗਣ ‘ਤੇ ਸ਼ੋਕ ਸਭਾ ਵਿਚੋਂ ਉਠ ਕੇ ਚਲੇ ਗਏ

ਨਵੀਂ ਦਿੱਲੀ — ਇਕ 30 ਸੈਕਿੰਡ ਦੀ ਵੀਡੀਓ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਇਸ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਮੁਆਵਜ਼ੇ ਦੀ ਰਕਮ ਮੰਗਣ ‘ਤੇ ਸ਼ੋਕ ਸਭਾ ਵਿਚੋਂ ਉਠ ਕੇ ਚਲੇ ਗਏ। ਪਿੱਛੋਂ ਮਰਨ ਵਾਲੇ ਦੇ ਪਿਤਾ ਨੇ ਅਪੀਲ ਕੀਤੀ ਪਰ ਕੇਜਰੀਵਾਲ ਅਣਸੁਣੀ ਕਰ ਕੇ ਉਥੋਂ ਚਲਦੇ ਬਣੇ। ਅਸਲ ਵਿਚ ਸੋਮਵਾਰ ਦਿੱਲੀ ਦੇ ਖਿਆਲਾ ਇਲਾਕੇ ਵਿਚ ਅੰਕਿਤ ਸਕਸੈਨਾ ਲਈ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ। ਕੇਜਰੀਵਾਲ ਆਪਣੀ ਪਾਰਟੀ ਦੇ ਵਰਕਰਾਂ ਨਾਲ ਉਥੇ ਪਹੁੰਚੇ ਸਨ ਪਰ ਜਦੋਂ ਅੰਕਿਤ ਦੇ ਪਰਿਵਾਰ ਵਾਲਿਆਂ ਨੇ ਮੁਆਵਜ਼ੇ ਦੀ ਰਕਮ ਸਬੰਧੀ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੇਜਰੀਵਾਲ ਚਲੇ ਗਏ। ਇਸ ਕਾਰਨ ਕੇਜਰੀਵਾਲ ਆਪਣੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।

Be the first to comment

Leave a Reply