ਅਰੁਣ ਜੇਤਲੀ ਨੇ ਕੇਜਰੀਵਾਲ ਦੀ ਮਾਫ਼ੀ ਕੀਤੀ ਮਨਜ਼ੂਰ

ਮਾਣਹਾਨੀ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮਾਫ਼ੀ ਮੰਗ ਲਈ ਹੈ। ਇਸ ਸਬੰਧੀ ਅਰੁਣ ਜੇਤਲੀ ਦੇ ਵਕੀਲ ਨੇ ਦੱਸਿਆ ਕਿ ਅਰੁਣ ਜੇਤਲੀ ਨੇ ਕੇਜਰੀਵਾਲ ਤੇ ਹੋਰਨਾਂ ਆਪ ਆਗੂਆਂ ਦੀ ਮਾਫ਼ੀ ਮਨਜ਼ੂਰ ਕਰ ਲਈ ਹੈ ਤੇ ਉਨ੍ਹਾਂ ਵੱਲੋਂ ਜਲਦ ਹੀ ਕੇਸ ਵਾਪਸ ਲਿਆ ਜਾ ਰਿਹਾ ਹੈ।