ਅਸਤੀਫੇ ਦੇ ਬਾਅਦ ਬਾਕੀ ਰਾਜ ਸਭਾ ਮੈਂਬਰਾਂ ਦੀ ਮੈਂਬਰਤਾ ਨੂੰ ਲੈ ਕੇ ਸਵਾਲ

ਲਖਨਊ :- ਬਸਪਾ ਸੁਪਰੀਮੋ ਮਾਇਆਵਤੀ ਵਲੋਂ ਰਾਜ ਸਭਾ ਦੀ ਮੈਂਬਰਤਾ ਦੇ ਅਸਤੀਫੇ ਦੇ ਬਾਅਦ ਬਾਕੀ ਰਾਜ ਸਭਾ ਮੈਂਬਰਾਂ ਦੀ ਮੈਂਬਰਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਾਕੀ ਬਚੇ ਪੰਜ ਰਾਜ ਸਭਾ ਮੈਂਬਰ ਆਪਣੀ ਨੇਤਾ ਦਾ ਸਾਥ ਦੇਣਗੇ ਜਾਂ ਪਾਰਟੀ ‘ਚ ਬਣੇ ਰਹਿਣਗੇ।

ਮਾਇਆਵਦੀ ਦਾ ਕਾਰਜਕਾਲ ਅਗਲੇ ਸਾਲ 2 ਅਪ੍ਰੈਲ ਨੂੰ ਖਤਮ ਹੋ ਜਾਵੇਗਾ ਤੇ ਉਨ੍ਹਾਂ ਦੇ ਨਾਲ ਮੁਨਕਾਦ ਅਲੀ ਦਾ ਕਾਰਜਕਾਲ ਵੀ 2 ਅਪ੍ਰੈਲ ਨੂੰ ਖਤਮ ਹੋ ਜਾਵੇਗਾ। ਜਦਕਿ ਪਾਰਟੀ ਵਲੋਂ ਸਤੀਸ਼ ਚੰਦਰ ਮਿਸ਼ਰਾ, ਰਾਜਾ ਰਾਮ, ਅਸ਼ੋਕ ਸਿਧਾਰਥ ਤੇ ਵੀਰ ਸਿੰਘ ਵੀ ਰਾਜ ਸਭਾ ਦੇ ਮੈਂਬਰ ਹਨ। ਇਨ੍ਹਾਂ ‘ਚੋਂ ਰਾਜਾ ਰਾਮ ਤੇ ਵੀਰ ਸਿੰਘ ਦਾ ਕਾਰਜਕਾਲ ਨਵੰਬਰ 2020 ਨੂੰ ਖਤਮ ਹੋਵੇਗਾ ਤੇ ਅਸ਼ੋਕ ਸਿਧਾਰਥ ਦਾ ਕਾਰਜਕਾਲ 4 ਜੁਲਾਈ 2022 ਤੱਕ ਹੈ। ਸਤੀਸ਼ ਮਿਸ਼ਰਾ 4 ਜੁਲਾਈ 2022 ਤੱਕ ਸੰਸਦ ਮੈਂਬਰ ਬਣੇ ਰਹਿਣਗੇ।
ਮਾਇਆਵਤੀ ਦੇ ਅਸਤੀਫੇ ਦੇ ਬਾਅਦ ਹੁਣ ਪੰਜ ਮੈਂਬਰਾਂ ਦੇ ਸਾਹਮਣੇ ਇਹ ਸਵਾਲ ਖੜਾ ਹੋ ਗਿਆ ਹੈ ਕਿ ਉਹ ਪਾਰਟੀ ਸੁਪਰੀਮੋ ਵਲੋਂ ਤੈਅ ਕੀਤੀ ਰਣਨੀਤੀ ਮੁਤਾਬਕ ਚੱਲਣਗੇ ਜਾਂ ਆਪਣੀ ਸਿਆਸਤ ਦਾ ਰਸਤਾ ਖੁਦ ਤੈਅ ਕਰਨਗੇ।

Be the first to comment

Leave a Reply