ਅਸਲੀ ਰਾਮ ਰਹੀਮ ਨਹੀਂ, ਸਗੋਂ ਉਸ ਦਾ ਹਮਸ਼ਕਲ

ਚੰਡੀਗੜ੍ਹ — ਸਾਧਵੀ ਬਲਾਤਕਾਰ ਕੇਸ ‘ਚ ਰਾਮ ਰਹੀਮ ਨੂੰ 20 ਸਾਲ ਦੀ ਜੇਲ ਦੀ ਸਜਾ ਸੁਣਾਈ ਗਈ ਹੈ, ਉਹ ਰੋਹਤਕ ਜੇਲ ‘ਚ ਬੰਦ ਹੈ ਪਰ ਸੋਸ਼ਲ ਮੀਡੀਆ ਤੇ ਕੁਝ ਹੋਰ ਨਿਊਜ਼ ਚੈਨਲਾਂ ਵਲੋਂ ਇਸ ਗੱਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਸਲਾਖਾਂ ਦੇ ਪਿੱਛੇ ਅਸਲੀ ਰਾਮ ਰਹੀਮ ਨਹੀਂ, ਸਗੋਂ ਉਸ ਦਾ ਹਮਸ਼ਕਲ ਹੈ, ਹਰਿਆਣਾ ਪੁਲਸ ਹੁਣ ਇਸ ਜਾਂਚ ‘ਚ ਜੁੱਟ ਗਈ ਹੈ ਕਿ ਜੇਲ ‘ਚ ਬੰਦ ਰਾਮ ਰਹੀਮ ਅਸਲੀ ਹੈ ਜਾਂ ਹਨੀਪ੍ਰੀਤ ਦੇ ਨਾਲ ਫਰਾਰ ਹੋ ਗਿਆ ਹੈ।
ਉਥੇ ਰਾਮ ਰਹੀਮ ਨੇ ਜੇਲ ਪ੍ਰਸ਼ਾਸਨ ਨੂੰ 10 ਲੋਕਾਂ ਦੀ ਲਿਸਟ ਸੌਂਪੀ ਹੈ, ਜੋ ਉਸ ਨੂੰ ਮਿਲਣ ਲਈ ਆਉਂਣਗੇ, ਇਸ ਲਿਸਟ ‘ਚ ਰਾਮ-ਰਹੀਮ ਨੇ ਆਪਣੀ ਸਭ ਤੋਂ ਕਰੀਬੀ ਤੇ ਕਥਿਤ ਗੋਦ ਲਈ ਧੀ ਹਨੀਪ੍ਰੀਤ ਦਾ ਨਾਂ ਸਭ ਤੋਂ ਪਹਿਲਾਂ ਲਿਖਿਆ ਹੈ, ਇਸ ਤੋਂ ਬਾਅਦ ਆਪਣੀਆਂ ਦੋਵੇਂ ਧੀਆਂ ਤੇ ਜਵਾਈ, ਨੂੰਹ-ਪੁੱਤ ਤੇ ਕੁਝ ਡੇਰਾ ਸੇਵਾਦਾਰਾਂ ਦਾ ਨਾਂ ਦਿੱਤਾ ਹੈ, ਉਸ ਨੇ ਹਨੀਪ੍ਰੀਤ ਨਾਲ ਗੱਲ ਕਰਨ ਲਈ ਉਸ ਦਾ ਮੋਬਾਇਲ ਨੰਬਰ ਵੀ ਦਿੱਤਾ ਹੈ।

Be the first to comment

Leave a Reply