ਅਸ਼ੋਕ ਚਵਹਾਨ ਦੀ ਅਗਵਾਈ ਹੇਠ ਮਹਾਂਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ

ਮਹਾਂਰਾਸ਼ਟਰ ਕਾਂਗਰਸ ਦੀਆਂ ਜਥੇਬੰਧਕ ਚੋਣਾਂ ਦੀਆਂ ਤਿਆਰੀਆਂ ‘ਤੇ ਹੋਈ ਚਰਚਾ: ਦੀਵਾਨ

ਵਾਿਸਗਟਨ  – (ਰਾਜ ਗੋਗਨਾ)- 8 ਜੁਲਾਈ: ਕਾਂਗਰਸ ‘ਚ ਜਥੇਬੰਧਕ ਚੋਣਾਂ ਦੇ ਮੱਦੇਨਜ਼ਰ ਮਹਾਂਰਾਸ਼ਟਰ ਕਾਂਗਰਸ ਦੇ ਮੈਂਬਰਾਂ, ਬਲਾਕ ਪ੍ਰਧਾਨਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਦਾ ਅਯੋਜਨ ਮਹਾਂਰਾਸ਼ਟਰ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਹਾਨ ਦੀ ਅਗਵਾਈ ਹੇਠ ਮੁੰਬਈ ‘ਚ ਕੀਤੀ ਗਈ। ਮੀਟਿੰਗ ‘ਚ ਰਾਜਸਥਾਨ ਤੋਂ ਸਾਬਕਾ ਐਮ.ਪੀ ਤੇ ਏ.ਆਈ.ਸੀ.ਸੀ ਵੱਲੋਂ ਨਿਯੁਕਤ ਮਹਾਂਰਾਸ਼ਟਰ ਦੇ ਪ੍ਰਦੇਸ਼ ਰਿਟਰਨਿੰਗ ਅਫਸਰ ਮਹੇਸ਼ ਜੋਸ਼ੀ, ਨਾਗਪੁਰ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ, ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਤੋਂ ਇਲਾਵਾ, ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ, ਮੌਜ਼ੂਦਾ ਤੇ ਸਾਬਕਾ ਸੰਸਦ ਮੈਂਬਰ, ਮੌਜ਼ੂਦਾ ਤੇ ਸਾਬਕਾ ਵਿਧਾਇਕ ਤੇ ਹੋਰ ਕਈ ਸੀਨੀਅਰ ਆਗੂ ਵੀ ਮੌਜ਼ੂਦ ਰਹੇ।
ਦੀਵਾਨ ਨੇ ਦੱÎਸਿਆ ਕਿ ਮੀਟਿੰਗ ‘ਚ ਮਹਾਂਰਾਸ਼ਟਰ ਅੰਦਰ ਪਾਰਟੀ ਦੀਆਂ ਜਥੇਬੰਧਕ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਹੋਈ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਲਈ ਵੋਟਰ ਸੂਚੀਆਂ 6 ਅਗਸਤ ਨੂੰ ਜ਼ਾਰੀ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ, ਹਾਈ ਕਮਾਂਡ ਵੱਲੋਂ ਤੈਅ ਤਰੀਖਾਂ ‘ਤੇ ਵੋਟਿੰਗ ਰਾਹੀਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ, ਬਲਾਕ ਕਾਂਗਰਸ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨਾਂ ਨੂੰ ਚੁਣਿਆ ਜਾਵੇਗਾ। ਦੀਵਾਨ ਨੇ ਦੱਸਿਆ ਕਿ ਇਹ ਪੂਰੀ ਪ੍ਰੀਕ੍ਰਿਆ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਜਥੇਬੰਧਕ ਢਾਂਚਾ ਮਜ਼ਬੂਤ ਕਰਨ ਦੀ ਦਿਸ਼ਾ ਹੇਠ ਇਕ ਮਹੱਤਵਪੂਰਨ ਕਦਮ ਹੈ, ਤਾਂ ਜੋ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਦੇਸ਼ ‘ਚੋਂ ਭਾਜਪਾ ਅਗਵਾਈ ਵਾਲੀ ਐਨ.ਡੀ.ਏ ਦਾ ਸਫਾਇਆ ਕੀਤਾ ਜਾ ਸਕੇ। ਕਾਬਿਲੇਗੌਰ ਹੈ ਕਿ ਕਾਂਗਰਸ ‘ਚ ਜਥੇਬੰਧਕ ਚੋਣਾਂ ਦੇ ਮੱਦੇਨਜ਼ਰ, ਪਾਰਟੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ.ਆਈ.ਸੀ.ਸੀ ਜਨਰਲ ਸਕੱਤਰ ਮਧੁਸੂਦਨ ਮਿਸਤਰੀ ਨੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਦੀਵਾਨ ਨੂੰ ਮਹਾਂਰਾਸ਼ਟਰ ਦੇ ਨਾਗਪੁਰ ਦਾ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਹੈ।  ਮੀਟਿੰਗ ਮੌਕੇ ਪੰਜਾਬ ਤੋਂ ਰਿਟਰਨਿੰਗ ਅਫਸਰ ਪ੍ਰੋ. ਚਰਨ ਸਿੰਘ ਤੇ ਸਤਿੰਦਰਪਾਲ ਸਿੰਘ ਵੀ ਮੌਜ਼ੂਦ ਰਹੇ।

Be the first to comment

Leave a Reply