ਅਹਿਮਦਾਬਾਦ ਦੇ ਸਿਵਲ ਹਸਪਤਾਲ ‘ਚ 24 ਘੰਟਿਆਂ ‘ਚ 9 ਨਵਜਾਤ ਬੱਚਿਆਂ ਦੀ ਮੌਤ

ਅਹਿਮਦਾਬਾਦ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ‘ਚ ਇੱਕੋ ਵੇਲੇ 50 ਬੱਚਿਆਂ ਦੀ ਮੌਤ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਗੁਜਰਾਤ ਦੇ ਅਹਿਮਦਾਬਾਦ ‘ਚ ਇਸੇ ਤਰ੍ਹਾਂ ਵੱਡੇ ਪੱਧਰ ‘ਤੇ ਬੱਚਿਆਂ ਦੀ ਮੌਤ ਹੋਈ ਹੈ। ਅਹਿਮਦਾਬਾਦ ਦੇ ਸਿਵਲ ਹਸਪਤਾਲ ‘ਚ 24 ਘੰਟਿਆਂ ‘ਚ 9 ਨਵਜਾਤ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
 ਕਾਂਗਰਸ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਦੇ ਵਾਂਗ ਬੀਜੇਪੀ ਸਰਕਾਰ ਗੁਜਰਾਤ ‘ਚ ਵੀ ਫੇਲ੍ਹ ਹੋਈ ਹੈ। ਇਹ ਸਾਬਤ ਹੋ ਚੁੱਕਿਆ ਹੈ ਕਿ ਬੀਜੇਪੀ ਵੱਲੋਂ ਨੂੰ ਬੁਨਿਆਦੀ ਸਹੂਲਾਂ ਦੇਣ ‘ਚ ਫੇਲ੍ਹ ਹੈ। ਕਾਂਗਰਸ ਦਾ ਕਹਿਣਾ ਹੈ ਕਿ ਚੋਣਾਂ ਦਰਮਿਆਨ ਗੁਜਰਾਤ ਦੇ ਲੋਕਾਂ ‘ਚ ਇਸ ਮੁੱਦੇ ਨੂੰ ਲੈ ਕੇ ਜਾਵੇਗੀ ਕਿਉਂਕਿ ਇੱਕ ਪਾਸੇ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਜ਼ਮੀਨੀ ਹਲਾਤ ਇਹ ਹਨ।
 ਵਰਨਣਯੋਗ ਹੈ ਕਿ ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ‘ਚ ਇੱਕ ਮਹੀਨੇ ਦੌਰਾਨ 296 ਨਵ ਜੰਮੇ ਬੱਚਿਆਂ ਦੀ ਮੌਤ ਹੋਈ ਸੀ ਤੇ ਸਾਲ ਦਾ ਕੁੱਲ ਮੌਤਾਂ ਦਾ ਅੰਕੜਾ 1250 ਬਣਦਾ ਹੈ। ਉਸ ਮੌਕੇ ਮੀਡੀਆ ‘ਚ ਵੱਡੇ ਪੱਧਰ ‘ਤੇ ਇਹ ਮੁੱਦਾ ਬਣਿਆ ਸੀ ਤੇ ਯੋਗੀ ਸਰਕਾਰ ਮਾਮਲੇ ‘ਤੇ ਤਕਰੀਬਨ ਚੁੱਪ ਰਹੀ

Be the first to comment

Leave a Reply